ਜਦੋਂ ਰਾਮ ਸਰੂਪ ਅਣਖੀ ਜੀ ਦਾ ਮੇਰੀ ਮਾਂ ਸ਼ੋਭਾ ਅਣਖੀ ਨਾਲ ਵਿਆਹ ਹੋਇਆ ਤਾਂ ਉਹ ਉਸ ਸਮੇਂ ਅਜਮੇਰ (ਰਾਜਸਥਾਨ) ਰਹਿੰਦੇ ਸਨ। ਉਂਝ ਮੇਰੀ ਮਾਂ ਨਾਗਪੁਰ (ਮਹਾਰਾਸ਼ਟਰ) ਦੀ ਰਹਿਣ ਵਾਲੀ ਹੈ। ਅਜਮੇਰ ਦੇ ਗੁਰੂ ਘਰ ਵਿਖੇ ਆਨੰਦ ਕਾਰਜ ਹੋਏ। ਮੇਰੀ ਮਾਂ ਦੀ ਇੱਛਾ ਸੀ ਜਾਂ ਉਨ੍ਹਾਂ ਨੇ ਸੁੱਖ ਸੁੱਖੀ ਹੋਈ ਸੀ ਕਿ ਜੇ ਮਿਲਾਪ ਹੋ ਗਿਆ ਤਾਂ ਗੁਰੂ ਘਰ ਸ੍ਰੀ ਹਰਿਮੰਦਰ ਸਾਹਿਬ ਜ਼ਰੂਰ ਮੱਥਾ ਟੇਕਣਾ ਜਾਣਾ ਹੈ। ਮੇਰੀ ਮਾਂ ਬਰਨਾਲੇ ਆ ਗਈ। ਦਿਨ ਲੰਘਦੇ ਗਏ, ਸਾਲ ਬੀਤ ਗਏ ਪਰ ਉਹ ਅੰਮ੍ਰਿਤਸਰ ਨਹੀਂ ਜਾ ਸਕੀ। ਫਿਰ ਇੱਕ ਦਿਨ ਅਜਿਹਾ ਆਇਆ ਕਿ ਉਨ੍ਹਾਂ ਨੇ ਅੱਕ ਕੇ ਅਣਖੀ ਜੀ ਨੂੰ ਕਿਹਾ ਕਿ ਆਪਾਂ ਹੁਣ ਮਰਨ ਤੋਂ ਬਾਅਦ ਮੱਥਾ ਟੇਕਣ ਜਾਵਾਂਗੇ। ਜਦੋਂ ਦੋਹਾਂ ਦਾ ਮਨ ਬਣ ਗਿਆ ਤਾਂ ਅੰਮ੍ਰਿਤਸਰ ਦੇ ਹਾਲਾਤ ਵਿਗੜ ਗਏ। ਉਸ ਸਥਿਤੀ ਵਿੱਚੋਂ ਇਸ ਰਚਨਾ ਨੇ ਜਨਮ ਲਿਆ ‘ਜਿਨਿ ਸਿਰਿ ਸੋਹਨਿ ਪਟੀਆ’।
- ਕਰਾਂਤੀ ਪਾਲ