“ਸਬਰ ਦਾ ਕੀ ਅਰਥ ਹੈ? ਅਰਥ ਹੈ ਕੰਡੇ ਨੂੰ ਨਿਹਾਰ ਗੁਲਾਬ ਨੂੰ ਦੇਖਣਾ ਤੇ ਇਸਦੀ ਖ਼ੁਸ਼ਬੂ ਮਹਿਸੂਸ ਕਰਨਾ, ਰਾਤ ਵੱਲ ਦੇਖ ਸਵੇਰ ਦੀ ਲਾਲੀ ਦਾ ਅਨੰਦ ਮਾਣਨਾ। ਬੇਸਬਰੀ ਤੋਂ ਭਾਵ ਹੈ ਨਿਕਟਦਰਸ਼ੀ ਬਣ ਮੰਜ਼ਿਲ ਦੀਆਂ ਪੀੜਾਂ ਤੋਂ ਬੇਖ਼ਬਰ ਹੋ, ਨਤੀਜੇ ਨੂੰ ਅੱਖੋਂ ਪਰੋਖੇ ਕਰਨਾ। ਖ਼ੁਦਾ ਦੇ ਸੱਚੇ ਪ੍ਰੇਮੀ ਕਦੇ ਬੇਸਬਰ ਨਹੀਂ ਹੁੰਦੇ ਕਿਉਂਕਿ ਉਹ ਜਾਣਦੇ ਹਨ ਕਿ ਅੱਧਾ ਚੰਦਰਮਾ ਸੰਪੂਰਨ ਰੂਪ ਵਿੱਚ ਆਉਣ, ਅਤੇ ਇੱਕ ਨਿਤਾਣਾ ਬੀਜ ਵਿਸ਼ਾਲ ਬਿਰਖ਼ ਬਣਨ ਲਈ ਸਮਾਂ ਜਰੂਰ ਲੈਂਦੇ ਹਨ।” - ਕਿਤਾਬ ’ਚੋਂ