ਵੈਸੇ ਤਾਂ ਹਰ ਕਿਤਾਬ ਹੀ ਲਿਖਣ ਲੱਗਿਆਂ ਸਮਾਂ ਲੈਂਦੀ ਹੈ... ਪਰ ਜਦੋਂ ਤੁਸੀਂ ਇਤਿਹਾਸ ਨੂੰ ਕਾਵਿ ਰੂਪ ਜਾਂ ਛੰਦਾਂ ਰਾਂਹੀ ਲਿਖਣਾ ਹੋਵੇ ਤਾਂ ਅਜਿਹਾ ਕੰਮ ਵਧੇਰੇ ਸਾਧਨਾ ਜਾਂ ਸਬਰ ਦੀ ਮੰਗ ਕਰਦਾ ਹੈ। ਪਾਲ ਕੌਰ ਜੀ ਇਸ ਨਵੀਂ ਕਿਤਾਬ ਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ। ਇਹ ਕਿਤਾਬ ਪੰਜਾਬ ਦੇ ਖ਼ਿੱਤੇ ਦੇ ਇਤਿਹਾਸਿਕ, ਸੱਭਿਆਚਾਰਿਕ ਤੇ ਵਿਚਾਰਧਾਰਕ ਦਰਸ਼ਨ ਦੇ ਕਾਵਿਕ ਪ੍ਰਭਾਵ ਪੇਸ਼ ਕਰਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਦਾ ਇਹ ਪਹਿਲਾ ਮੁਕਾਮ ਹੈ। ਉਸ ਤੋਂ ਅੱਗੇ ਦਾ ਕੰਮ ਜਾਰੀ ਹੈ। ਇਹ ਸਾਰਾ ਕਾਵਿ ਵੇਲੇ ਦੇ ਮੁਤਾਬਿਕ ਛੰਦ ਵਿੱਚ ਲਿਖਣ ਦੀ ਕੋਸ਼ਿਸ਼ ਕੀਤੀ ਹੈ।
ਪਾਲ ਕੌਰ ਜੀ ਨੂੰ ਇਸ ਕਿਤਾਬ ਲਈ ਸਾਲ 2024 ਦਾ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ।