ਇਹ ਕਿਤਾਬ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵੱਲੋਂ ਲਿਖੀ ਗਈ ਹੈ ਜਿਹਨਾਂ ਨੇ ਖਾਲਸਾ ਰਾਜ ਨੂੰ ਉਸਾਰਨ ਤੇ ਸੰਭਾਲਣ ਵਾਲੇ ਨਾਇਕਾਂ ਦਾ ਇਤਿਹਾਸ ਲਿਖਣ ਦਾ ਵੱਡਾ ਕਾਰਜ ਕੀਤਾ ਸੀ। ਇਸ ਕਾਰਜ ਦੀ ਬਦੌਲਤ ਅੱਜ ਸਾਡੇ ਕੋਲ ਪੰਜਾਬੀ ਬੋਲੀ ਵਿਚ ਕਿਤਾਬਾਂ ਦੀ ਇਕ ਅਜਿਹੀ ਲੜੀ ਮੌਜੂਦ ਹੈ ਜਿਸ ਰਾਹੀਂ ਅਸੀਂ ਖਾਲਸਾ ਰਾਜ ਤੇ ਇਸ ਦੇ ਨਾਇਕਾਂ ਬਾਰੇ ਜਾਣ ਸਕਦੇ ਹਾਂ ਤੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਸਕਦੇ ਹਾਂ। ਬਾਬਾ ਪ੍ਰੇਮ ਸਿੰਘ ਦੇ ਕਾਰਜ ਦੀ ਖਾਸੀਅਤ ਇਹ ਹੈ ਕਿ ਉਹਨਾਂ ਇਤਿਹਾਸਕ ਤੱਥਾਂ ਨੂੰ ਸਿੱਖੀ ਜਜ਼ਬੇ ਨਾਲ ਆਪਣੀਆਂ ਲਿਖਤਾਂ ਵਿਚ ਪੇਸ਼ ਕੀਤਾ ਹੈ।