ਇਤਿਹਾਸ ਦਸੱਦਾ ਹੈ ਕਿ ਧਰਤੀ ਇਸ ਤੇ ਵਸੱਦੇ ਜੀਵ-ਜੰਤੂਆਂ ਤੇ ਮਨੁੱਖ ਦੇ ਖੂਨ ਨਾਲ ਹਮੇਸ਼ਾ ਲਥ-ਪੱਥ ਰਹੀ ਹੈ। ਖਨ ਵਗਾਉਣਾ, ਖੂਨ ਪੀਣਾ ਤੇ ਇਸ ਦਾ ਜਸ਼ਨ ਮਨਾਉਣਾ ਸਧਾਰਨ ਵਰਤਾਰਾ ਸਮਝ ਕੇ ਅਨੁਸ਼ਤਾਨ ਵਾਂਗ ਹਰ ਕਾਲ ਵਿੱਚ ਜੀਵਨ ਦਾ ਹਿੱਸਾ ਰਿਹਾ ਹੈ। ਸਾਰਾ ਇਤਿਹਾਸ ਯੁੱਧਾਂ ਦਾ ਇਤਿਹਾਸ ਰਿਹਾ ਹੈ ਜੋ ਮੇਰੀਆਂ ਇੱਹ ਸਤਰਾਂ ਲਿਖਣ ਤਕ ਦੁਨੀਆਂ ਦੇ ਹੋਰ ਕੋਨੇ ਵਿਚ ਲੜੇ ਜਾ ਰਹੇ ਹਨ। ਇਹ ਯੁੱਧ ਕੌਣ ਲੜਦਾ ਹੈ? ਤੇ ਜੇਤੂ ਹੋ ਕੇ ਧਰਤੀ ਨੂੰ ਆਪਣੇ ਹਿੱਤਾ ਮੁਤਾਬਿਕ ਕੌਣ ਵੰਡ ਲੈਂਦਾ ਹੈ.....? ਰਾਜਿਆਂ, ਰਾਸ਼ਟਰਪਤੀਆਂ, ਪ੍ਰਧਾਨ ਮੰਤਰੀਆਂ, ਵਿਦੇਸ਼ ਮੰਤਰੀਆਂ, ਰੱਖਿਆ ਮੰਤਰੀਆਂ, ਸ਼ਰਤਾਂ, ਸੰਧੀਆਂ ਦੀਆਂ ਲਿਖਤਾਂ ਨਾਲ ਲਾਇਬ੍ਰੇਰੀਆਂ ਭਰੀਆਂ ਪਈਆਂ ਹਨ। ਦੁਨੀਆਂ ਨੂੰ ਚਲਾਉਣ ਵਾਲੀਆਂ ਸੰਸਥਾਵਾ ਹੋਂਦ ਵਿੱਚ ਆਉਦਿਆਂ ਤੇ ਸਮੇਂ ਦੀ ਧੁੰਦ, ਵਿੱਚ ਗੁਆਚ ਜਾਂਦੀਆਂ ਹਨ। ਨਵੇ ਵਰਲਡ ਆਰਡਰ ਬਣਦੇ, ਵਿਗੜਦੇ, ਟੁਟਦੇ ਤੇ ਫਿਰ ਬਣਦੇ ਰਹਿਣ ਦਾ ਵਰਤਾਰਾ ਨਿਰੰਤਰ ਚਲਦਾ ਰਹਿੰਦਾ ਹੈ। ਸਾਧਾਰਣ ਵਿਅਕੱਤੀ ਤਾਂ ਕੀ ਬੁਧੀਮਾਨ ਵਿਅਕੱਤੀ ਵੀ ਇਸ ਵਰਤਾਰੇ ਨੂੰ ਆਪਣੀ ਹੋਣੀ ਸਮਝ ਕੇ ਜੀਅ ਰਹੇ ਹਨ। ਪਰ ਕੁਝ ਲੋਕ ਹਨ ਜੋ ਇਸ ਵਰਤਾਰੇ ਦੀ ਪੁਛ-ਛਾਣ, ਕਰਕੇ ਇਕ ਨਤੀਜੇ ਤੇ ਪਹੁੰਚਦੇ ਹਨ ਤੇ ਸਵਾਲ ਕਰਦੇ ਹਨ ਕਿ ਇਸ ਸੱਭ ਨੂੰ ਕੌਣ ਚਲਾ ਰਿਹਾ ਹੈ ਇਨ੍ਹਾਂ ਪ੍ਰਸਨਾਂ ਦੇ ਉਤਰਾਂ ਦਾ ਅਸਲ ਸਾਰ ਤੱਤ ਕੇਵਲ ਕਲੋਟੀ ਦੀ ਇਹ ਪੁਸਤਕ “ਰੇਪ ਆਫ ਹਿਸਟਰੀ” ਹੈ।
- ਡਾ. ਜਨਮੀਤ ਸਿੰਘ
ਕੌਲਪੁਰ (ਹੁਸ਼ਿਆਰਪੁਰ)