ਇਹ ਨਾ ਕਥਾ ਹੈ ਨਾ ਕਹਾਣੀ ਹੈ; ਨਾ ਵਾਰਤਾ ਹੈ ਨਾ ਵਿਆਖਿਆ ਹੈ; ਨਾ ਨਾਵਲ ਹੈ ਨਾ ਹੀ ਅਨਾਵਲ ਹੈ। ਇਹ ਤਾਂ ਬਾਬੇ ਨਾਨਕ ਦੇ ਸਮੁੱਚੇ ਸਵੈ ਨੂੰ ਗਾਉਂਦੀ ਮਰਦਾਨੇ ਦੀ ਰਬਾਬ ਦਾ ਗੀਤ ਹੈ; ਜਿਸਨੂੰ ਮੰਡ ਬੋਲਾਂ ਵਿੱਚ ਉਤਾਰਨ ਦੀ ਕੋਸਿਸ਼ ਕਰ ਰਿਹਾ ਹੈ। ਮੰਡ ਬਹੁਤ ਖੂਬਸੂਰਤੀ ਨਾਲ ਵੇਸ਼ਵਾਵਾਂ ਦੇ ਉਤਸਵ ਦੀ ਵੀ ਕਇਆ ਕਲਪ ਕਰ ਦਿੰਦਾ ਹੈ। ਵੇਸ਼ਵਾ ਕੁੜੀ ਦੀਆਂ ਅੱਖਾਂ ਵਿਚ ਆਏ ਅੱਥਰੂ ਉਸ ਦੀ ਅੰਦਰਲੀ-ਬਾਹਰਲੀ ਸਾਰੀ ਮੈਲ ਧੋ ਜਾਂਦੇ ਨੇ। ਫੇਰ ਉਹ ਸਾਰੀਆਂ ਰਲਕੇ ਬਾਬੇ ਨੂੰ ਉਸ ਤਰਾਂ ਵਿਦਾ ਕਰਦਿਆ ਨੇ ਜਿਵੇ ਬਾਬਲ ਧੀਆਂ ਨੂੰ ਕਰਦੇ ਨੇ।
- ਦਲੀਪ ਕੌਰ ਟਿਵਾਣਾ