Indi - eBook Edition
Pind Di Mitti | ਪਿੰਡ ਦੀ ਮਿੱਟੀ

Pind Di Mitti | ਪਿੰਡ ਦੀ ਮਿੱਟੀ

Language: PUNJABI
Sold by: Autumn Art
Up to 20% off
Paperback
ISBN: 939084925X
120.00    150.00
Quantity:

Book Details

ਬਾਪੂ ਦਾ ਲਿਖਿਆ ਹੋਇਆ ਅਧੂਰਾ ਨਾਵਲ ਮੇਰੇ ਹੱਥਾਂ ’ਚ ਹੈ। ਇਸ ਨਾਵਲ ਦੇ 24 ਕਾਂਡ ਉਹ ਲਿਖ ਚੁੱਕੇ ਸਨ, ਜਿਸ ਸਮੇਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਸਤੋਂ ਕੁਝ ਚਿਰ ਪਹਿਲਾਂ ਉਨ੍ਹਾਂ ਨੇ 24ਵਾਂ ਕਾਂਡ ਪੂਰਾ ਕੀਤਾ ਤੇ 25ਵੇਂ ਕਾਂਡ ਦਾ ਨੰਬਰ ਪਾ ਕੇ ਰੱਖ ਦਿੱਤਾ ਕਿ ਸਵੇਰੇ ਉੱਠ ਕੇ ਲਿਖਾਂਗਾ…………. ਉਹ ਆਪਣੀ ਸਿਰਜਣ ਪ੍ਰਕਿਰਿਆ ਵੱਡੇ ਤੜਕੇ ਉੱਠ ਕੇ ਹੀ ਸ਼ੁਰੂ ਕਰਦੇ ਸਨ। ਨਾਵਲ ਉਨ੍ਹਾਂ ਨੇ ਸ਼ੁਰੂ ਕੀਤਾ, ਕਹਾਣੀ ਚਲਦੀ ਰਹੀ, ਹਰ ਕਾਂਡ ਕਹਾਣੀ ਨੂੰ ਅੱਗੇ ਤੋਰਦਾ ਰਿਹਾ ਤੇ 24 ਕਾਂਡ ਤੱਕ ਪਹੁੰਚ ਕੇ ਇੰਝ ਲੱਗਦਾ ਹੈ ਜਿਵੇਂ ਨਾਵਲ ਅਧੂਰਾ ਨਹੀਂ ਪੂਰਾ ਹੈ…………. ਅਸਲ ਵਿੱਚ ਕੁਝ ਲੇਖਕ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਇੱਕ ਖ਼ਾਸ ਪਾਠਕ ਵਰਗ ਹੁੰਦਾ ਹੈ। ਪਾਠਕ ਤੇ ਲੇਖਕ ਦਾ ਰਿਸ਼ਤਾ ਬਹੁਤ ਗੂੜ੍ਹਾ ਹੁੰਦਾ ਹੈ। ਪਾਠਕ ਤੇ ਲੇਖਕ ਇੱਕ ਦੂਜੇ ਨੂੰ ਅੰਦਰੋਂ ਜਾਣਦੇ ਨੇ। ਲੇਖਕ ਦੀ ਸ਼ੈਲੀ ਤੇ ਇਸ਼ਾਰਿਆਂ ਨੂੰ ਉਸਦਾ ਪਾਠਕ ਸਮਝ ਜਾਂਦਾ ਹੈ। ਇਸ ਕਰਕੇ ਇਹ ਲਿਖਤ ਬਾਪੂ ਦੇ ਪਾਠਕਾਂ ਲਈ ਅਧੂਰੀ ਨਹੀਂ ਹੈ। ਜਿਹੜੀਆਂ ਲਿਖਤਾਂ ਪੂਰੀਆਂ ਸਮਝੀਆਂ ਜਾਂਦੀਆਂ ਹਨ ਉਹ ਵੀ ਅਸਲ ਵਿੱਚ ਅਧੂਰੀਆਂ ਹੀ ਰਹਿੰਦੀਆਂ ਹਨ ਬਿਨ੍ਹਾਂ ਪਾਠਕਾਂ ਤੋਂ। ਜਿਸ ਲਿਖਤ ਨੂੰ ਪਾਠਕਾਂ ਦਾ ਹੁੰਗਾਰਾ ਹੀ ਨਾ ਮਿਲੇ ਉਸਦਾ ਵਜੂਦ ਕੀ ਹੈ? ਕੁਝ ਵੀ ਨਹੀਂ, ਉਹ ਲਿਖਤਾਂ ਸਾਰੀ ਉਮਰ ਕੁਆਰੀਆਂ ਹੀ ਰਹਿੰਦੀਆਂ ਹਨ ਤੇ ਬਾਪੂ ਦੀ ਕੋਈ ਲਿਖਤ ਨੇ ਅਜਿਹਾ ਦਰਦ ਨਹੀਂ ਝਲਿਆ, ਉਸਨੂੰ ਤਾਂ ਪਾਠਕਾਂ ਵੱਲੋਂ ਅਥਾਹ ਮੁਹੱਬਤ ਮਿਲੀ। ਇਸ ਕਰਕੇ ਹਵਾਵਾਂ ਵੀ ਇਹੀ ਸੁਨੇਹਾ ਦਿੰਦੀਆਂ ਹਨ ਕਿ ਅਣਖੀ ਪਾਠਕਾਂ ਦਾ ਮਹਿਬੂਬ ਲੇਖਕ ਹੈ……….. ……….ਇਸ ਨਾਵਲ ਦੀ ਕਹਾਣੀ ਕੀ ਹੈ? ਇਹ ਨਾਵਲ ਕਿਨ੍ਹਾਂ ਗੱਲਾਂ ਨੂੰ ਲੈ ਕੇ ਚਲਦਾ ਹੈ, ਲੇਖਕ ਇਸ ਨਾਵਲ ’ਚ ਹੁਣ ਕਿਹੜੇ ਮਸਲੇ ਲੈ ਕੇ ਆ ਰਿਹਾ ਹੈ………. ………ਇਹ ਸਾਰੀਆਂ ਗੱਲਾਂ ਇਸ ਲਿਖਤ ਦੇ ਪੜ੍ਹਨ ਨਾਲ ਤੇ ਇਸਦੇ ਨਾਲ ਜੁੜਨ ਕਰਕੇ ਹੀ ਹੱਥ ਲੱਗ ਸਕਦੀਆਂ ਹਨ। ਹਰ ਪਾਠਕ ਲਈ ਇਹ ਕਹਾਣੀ ਆਪਣਾ ਪ੍ਰਭਾਵ ਵੱਖਰਾ ਪਾਵੇਗੀ। ਜੋ ਪਾਠਕ ਜਿੰਨਾ ਲੇਖਕ ਦੀਆਂ ਲਿਖਤਾਂ/ਜੁਗਤਾਂ ਦੇ ਨੇੜੇ ਹੋਵੇਗਾ ਓਨਾ ਹੀ ਉਹ ਇਸਨੂੰ ਸਮਝੇਗਾ ਕਿ ਅਣਖੀ ਗੱਲ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦਾ ਸੀ...... – ਕਰਾਂਤੀ ਪਾਲ