“ਭੁੱਲੇ ਵਿੱਸਰੇ ਪਵਿੱਤਰ ਅਸਥਾਨਾਂ ਦੀਆਂ ਕਹਾਣੀਆਂ ਨੂੰ ਮੁੜ ਨਵੇਂ ਸਿਰੇ ਤੋਂ ਬਿਆਨ ਕਰਨਾ ਖ਼ਾਲਿਦ ਦੀ ਇਖ਼ਲਾਕੀ ਵਿਸ਼ੇਸ਼ਤਾ ਹੈ। ਜਿਨ੍ਹਾਂ ਥਾਵਾਂ ਨਾਲ ਇਹ ਕਥਾਵਾਂ ਜੁੜੀਆਂ ਹੋਈਆਂ ਹਨ, ਗੁਰੂ ਨਾਨਕ ਦੀ ਜ਼ਿੰਦਗੀ ’ਚ ਘਟੀਆਂ ਘਟਨਾਵਾਂ ਨੂੰ ਉਹਨਾਂ ਨਾਲ ਜੋੜ ਕੇ ਜਿਵੇਂ ਬਿਆਨ ਕੀਤਾ ਗਿਆ ਹੈ ਉਸ ਤੋਂ ਇਹ ਗੱਲ ਸਾਬਿਤ ਹੋ ਜਾਂਦੀ ਹੈ।” - THE NEWS
“ਖ਼ਾਲਿਦ, ਗੁਰੂ ਨਾਨਕ ਦੇ ਵਕਤਾਂ ਨੂੰ ਮੁੜ ਸਿਰਜਦਾ ਹੋਇਆ, ਅੱਜ ਦੀ ਅਸਹਿਣਸ਼ੀਲਤਾ 'ਚੋਂ ਸਹਿਣਸ਼ੀਲਤਾ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਅੱਜ ਦੇ ਪਾਗਲਪਣ ਵਾਲੇ ਮਹੌਲ ’ਚੋਂ ਧੀਰਜ ਦੀਆਂ ਬਾਤਾਂ ਤੇ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤੇ, ਹਿੰਦੂ ਧਾਰਮਿਕ ਅਸਥਾਨਾਂ ਨੂੰ ਮੁਸਲਮਾਨਾਂ ਵੱਲੋ ਤੇ ਮੁਸਲਿਮ ਦਰਗਾਹਾਂ ਨੂੰ ਹਿੰਦੂਆਂ ਦੇ ਵਿਜ਼ਿਟ ਕਰਨ ਦੇ ਵਰਤਾਰੇ ’ਚੋਂ ਆਸ ਦੀ ਕਿਰਨ ਲੱਭਣ ਦੀ ਕੋਸ਼ਿਸ਼ ਕਰਦਾ ਹੈ।” - HINDUSTAN TIMES
“ਇਸ ਗੱਲ ਦਾ ਤਸੱਵਰ ਕਰਨਾ ਵੀ ਔਖਾ ਲੱਗਦਾ ਹੈ ਕਿ ਅੱਜ ਦੇ ਵੱਖਵਾਦੀ ਤੇ ਕੱਟੜ ਧਾਰਮਿਕ ਮਹੌਲ ਤੇ ਫਿਰਕੂ ਧਰੁਵੀਕਰਨ ਦੇ ਵਕਤਾਂ ’ਚ, ਕੋਈ ਪਾਕਿਸਤਾਨੀ ਕਿਸੇ ਗ਼ੈਰ-ਇਸਲਾਮੀ ਮਜ਼ਹਬ ਦੇ ਮੋਢੀ ਰਹਿਬਰ ਨੂੰ ਜੀ ਭਰ ਕੇ ਆਪਣਾ ਖ਼ਿਰਾਜ-ਏ-ਅਕੀਦਤ ਪੇਸ਼ ਕਰਨ ਦੀ ਜ਼੍ਹੁਰਤ ਕਰੇਗਾ।” - DAWN