ਯੁੱਧ ਕਲਾ ਉੱਪਰ ਲਿਖੀਆਂ ਗਈਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਮਹੱਤਵਪੂਰਨ ਰਚਨਾਵਾਂ ਵਿੱਚ ਸ਼ਾਮਲ ਕਿਤਾਬ “ਯੁੱਧ ਕਲਾ” ਦੇ ਲੇਖਕ ਸੁਨ ਜ਼ੂ (ਚੇਂਗ ਕਿੰਗ) ਸੰਬੰਧੀ ਮੰਨਿਆ ਜਾਂਦਾ ਹੈ ਕਿ ਉਹ 544 ਬੀ.ਸੀ. ਦੇ ਕਰੀਬ ਚੀਨ ਵਿੱਚ ਪੈਦਾ ਹੋਇਆ ਇੱਕ ਅਜਿਹਾ ਜਰਨੈਲ ਸੀ, ਜਿਸ ਨੇ ਨਾ ਸਿਰਫ਼ ਲੇਖਣ-ਕਲਾ, ਬਲਕਿ ਸੈਨਿਕ-ਪ੍ਰਬੰਧਾਂ ਅਤੇ ਦਰਸ਼ਨ ਦੇ ਖੇਤਰ ਵਿੱਚ ਵੀ ਇੱਕ ਅਹਿਮ ਸਥਾਨ ਹਾਸਿਲ ਕੀਤਾ ਹੋਇਆ ਸੀ। ਸੁਨ ਜ਼ੂ ਇੱਕ ਪੂਰਨ ਯਥਾਰਥਵਾਦੀ ਲੇਖਕ ਹੋਣ ਕਾਰਨ ਮੰਨਦਾ ਸੀ ਕਿ ਕਿਸੇ ਵੀ ਯੁੱਧ ਨੂੰ ਬਗ਼ੈਰ ਲੜੇ ਹੀ ਜਿੱਤ ਜਾਣਾ ਹੀ ਅਸਲ ਜਿੱਤ ਹੁੰਦੀ ਹੈ। ਇਸ ਲਈ ਆਪਣੀ ਇਸ ਕਿਤਾਬ ਅੰਦਰ ਉਸ ਨੇ ਯੁੱਧ ਦੇ ਜੋ ਨਿਯਮ ਅਤੇ ਸਿਧਾਂਤ ਸਾਡੇ ਸਾਹਮਣੇ ਲਿਆਂਦੇ ਹਨ, ਉਨ੍ਹਾਂ ਨੂੰ ਵੇਖਦੇ ਹੋਏ ਸੰਸਾਰ ਪ੍ਰਸਿੱਧ ਮੈਗਜ਼ੀਨ The Times ਨੇ ਇੱਕ ਵਾਰ ਆਖਿਆ ਸੀ ਕਿ - ਚੀਨੀਆਂ ਦੀ ਯੁੱਧ ਕਲਾ ਨੂੰ ਸਪੱਸ਼ਟਤਾ ਸਹਿਤ ਬਿਆਨ ਕਰਨ ਵਾਲੀ ਇਹ ਕਿਤਾਬ ਵਾਸਤਵ ਵਿੱਚ ਬਹੁਤ ਪ੍ਰਾਸੰਗਿਕ ਹੈ।
- ਪਰਮਿੰਦਰ ਸਿੰਘ ਸ਼ੌਂਕੀ