ਇਕ ਛੋਟਾ-ਜਿਹਾ ਘਾਹ ਦਾ ਤੀਲਾ ਵੀ ਸੂਰਜ ’ਤੇ ਪ੍ਰਭਾਵ ਪਾਉਂਦਾ ਹੈ ਅਤੇ ਸੂਰਜ ਵੀ ਘਾਹ ਦੇ ਤੀਲੇ ਨੂੰ ਪ੍ਰਭਾਵਤ ਕਰਦਾ ਹੈ। ਨਾ ਤਾਂ ਘਾਹ ਦਾ ਤੀਲਾ ਇੰਨਾ ਛੋਟਾ ਹੈ ਕਿ ਸੂਰਜ ਕਹੇ ਕਿ ਤੇਰੀ ਅਸੀਂ ਫਿਕਰ ਨਹੀਂ ਕਰਦੇ ਅਤੇ ਨਾ ਸੂਰਜ ਇੰਨਾ ਵੱਡਾ ਹੈ ਕਿ ਇਹ ਕਹਿ ਸਕੇ ਕਿ ਘਾਹ ਦਾ ਤੀਲਾ ਮੇਰੇ ਲਈ ਕੀ ਕਰ ਸਕਦਾ ਹੈ। ਜੀਵਨ ਜੁੜਿਆ ਹੋਇਆ ਹੈ। ਇਥੇ ਛੋਟਾ-ਵੱਡਾ ਕੋਈ ਵੀ ਨਹੀਂ ਹੈ, ਇਕ ਆਰਗੇਨਿਕ ਯੂਨਿਟੀ ਹੈ-ਅਟੁੱਟ ਹੈ। ਇਸ ਅਟੁੱਟ ਦਾ ਬੋਧ ਜੇਕਰ ਆਵੇ ਖਿਆਲ ਵਿਚ ਤਾਂ ਹੀ ਜੋਤਿਸ਼ ਸਮਝ ਵਿਚ ਆ ਸਕਦਾ ਹੈ, ਨਹੀਂ ਤਾਂ ਜੋਤਿਸ਼ ਸਮਝ ਵਿਚ ਨਹੀਂ ਆ ਸਕਦਾ।
- ਓਸ਼ੋ