"ਬੁੱਧ ਧਰਮ ਨਿਕਾਸ ਅਤੇ ਵਿਕਾਸ" ਲਈ ਦ੍ਰਿਸ਼ਟੀਆਂ ਤੋਂ ਮਹੱਤਵਪੂਰਨ ਪੁਸਤਕ ਹੈ। ਬੁੱਧ ਧਰਮ ਦੀ ਦਾਰਸ਼ਨਿਕ ਪਿੱਠ ਭੂਮੀ ਨੂੰ ਇਸ ਗ੍ਰੰਥ ਵਿਚ ਸੁਚੱਜੇ ਢੰਗ ਨਾਲ ਉਭਾਰਿਆ ਗਿਆ ਹੈ। ਭਾਰਤੀ ਉਪ ਮਹਾਂਦੀਪ ਵਿਚ ਬੁੱਧ ਧਰਮ ਦੀਆਂ ਸੱਭਿਆਚਾਰਕ ਇਕਾਈਆਂ ਦੇ ਵਿਕਾਸ ਨੂੰ ਵੀ ਤੱਥਮੂਲਕ ਉਦਾਹਰਣਾਂ ਨਾਲ ਨਿਸਚਿਤ ਕੀਤਾ ਹੈ ਅਤੇ ਬੁੱਧ ਧਰਮ ਦੇ ਇਤਿਹਾਸਕ ਅਲਗ-ਅਲਗ ਪੜਾਵਾਂ ਦੇ ਮਹੱਤਵ ਨੂੰ ਵੀ ਉਲੱਬਧੀ ਵਜੋਂ ਗੁਣਾਤਮਕ ਸਵੀਕਾਰ ਕੀਤਾ ਗਿਆ ਹੈ। ਧਰਮ-ਅਧਿਐਨ ਦੇ ਵਿਦਿਆਰਥੀ ਅਤੇ ਜਿਗਿਆਸੂ ਪੰਜਾਬੀ ਭਾਸ਼ਾ ਵਿਚ ਛਪੇ ਇਸ ਗ੍ਰੰਥ ਤੋਂ ਬੁੱਧ ਧਰਮ ਦੀ ਮੁੱਢਲੀ ਜਾਣਕਾਰੀ ਅਤੇ ਬੁੱਧ ਧਰਮ ਦੇ ਨਿਕਾਸ ਅਤੇ ਵਿਕਾਸ ਦੀਆਂ ਜੜ੍ਹਾਂ ਦੀ ਪਹਿਚਾਣ ਵੀ ਕਰ ਸਕਦੇ ਹਨ। ਪੰਜਾਬ ਦੇ ਖਿੱਤੇ ਦਾ ਬੁੱਧ ਨਾਲ ਜੋ ਅੰਤਰ-ਸੰਬੰਧ ਰਿਹਾ ਹੈ, ਉਸ ਦੀ ਉਪਸਥਿਤੀ ਵੀ ਇਸ ਗ੍ਰੰਥ ਨੂੰ ਉਪਯੋਗੀ ਬਣਾਉਂਦੀ ਹੈ।
ਡਾ. ਅਰਵਿੰਦ ਰਿਤੂਰਾਜ ਵਧਾਈ ਦੇ ਪਾਤਰ ਹਨ।
ਡਾ. (ਪ੍ਰੋ.) ਹਰਮਿੰਦਰ ਸਿੰਘ ਬੇਦੀ
ਚਾਂਸਲਰ, ਕੇਂਦਰੀ ਯੂਨੀਵਰਸਿਟੀ,
ਹਿਮਾਚਲ ਪ੍ਰਦੇਸ਼