ਰਾਮ ਸਰੂਪ ਅਣਖੀ ਜੀ ਦਾ ਪਹਿਲਾ ਨਾਵਲ ਇਹੀ ਸੀ ਜੋ ‘ਪਰਦਾ ਤੇ ਰੌਸ਼ਨੀ’ ਨਾਂ ਹੇਠ 1970 ਵਿੱਚ ਛਪਿਆ। ਉਹ ਖੁਦ ਆਖਦੇ ਸਨ ਕਿ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਨਾਵਲ ਵਰਗੀ ਵੱਡੀ ਰਚਨਾ ਕਦੇ ਕਰ ਸਕਾਂਗਾ, ਨਿੱਕੀਆਂ-ਨਿੱਕੀਆ ਕਹਾਣੀਆਂ ਲਿਖਣਾ, ਦਿਲ ’ਚ ਆਈ ਗੱਲ ਕਹਾਣੀ ਰਾਂਹੀ ਦੱਸ ਕੇ ਸੰਤੁਸ਼ਟ ਹੋ ਲੈਣਾ, ਇਹੀ ਮੇਰਾ ਸੰਸਾਰ ਸੀ। ਨਾਵਲ ਵਰਗੀ ਲੰਮੀ ਰਚਨਾ ਨੂੰ ਹੱਥ ਪਾਉਣਾ, ਤੇ ਫਿਰ ਉਸਨੂੰ ਸਮੇਟਣਾ, ਮੇਰੇ ਤਾਂ ਸੁਪਨੇ ਵਿੱਚ ਵੀ ਕਦੇ ਨਹੀਂ ਸੀ।
- ਕਰਾਂਤੀ ਪਾਲ