ਅੰਗਰੇਜ਼ੀ ਦੇ ਪ੍ਰਸਿੱਧ ਨਾਵਲ “ਐਲਿਸ’ਜ਼ ਐਡਵੈਂਚਰ ਇਨ ਵੰਡਰਲੈਂਡ” ਤੋਂ ਪ੍ਰੇਰਨਾ ਲੈ ਕੇ ਲਿਖੇ ਇਸ ਨਾਵਲ ਦੀ ਨਾਇਕਾ ਐਲਿਸ, ਇੱਕ ਵਾਰ ਫੇਰ ਕਿਸੇ ਕਲਪਿਤ ਦੇਸ਼ ਫੰਡਰਲੈਂਡ ਵਿੱਚ ਪਹੁੰਚ ਜਾਂਦੀ ਹੈ। ਇੱਥੇ ਉਸਨੂੰ ਉਸਦਾ ਹਮ-ਉਮਰ ਮੁੰਡਾ ਪੱਪੂ ਮਿਲਦਾ ਹੈ ਜੋ ਫੰਡਰਲੈਂਡ ਦਾ ਵਸਨੀਕ ਹੈ। ਛੇਤੀ ਹੀ ਦੋਹਾਂ ਵਿੱਚ ਦੋਸਤੀ ਹੋ ਜਾਂਦੀ ਹੈ ਅਤੇ ਉਹ ਦੋਵੇਂ ਇੱਕ ਬੱਸ ਰਾਹੀਂ ਫੰਡਰਲੈਂਡ ਦੀ ਯਾਤਰਾ ’ਤੇ ਨਿਕਲ ਪੈਂਦੇ ਹਨ। ਸਾਰਾ ਕਥਾਨਕ ਇੱਕ ਬੱਸ ਵਿੱਚ ਹੀ ਵਾਪਰਦਾ ਹੈ। ਬੱਸ ਦੇ ਸਫ਼ਰ ਦੌਰਾਨ ਹੀ ਉਹ ਫੰਡਰਲੈਂਡ ਦੀ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਰਾਜਨੀਤਕ ਹਾਲਤ ਤੇ ਕਟਾਖਸ਼ ਕਰਦੇ ਹਨ ਜਿਸ ਨਾਲ ਵਿਅੰਗ ਦੇ ਨਾਲ ਨਾਲ ਹਾਸਾ ਵੀ ਉਪਜਦਾ ਹੈ। ਫੰਡਰਲੈਂਡ ਕਿੱਥੇ ਹੈ ਅਤੇ ਕਿਵੇਂ ਦਾ ਹੈ? ਇਹ ਸੂਝਵਾਨ ਪਾਠਕ ਖ਼ੁਦ ਹੀ ਅੰਦਾਜ਼ਾ ਲਾ ਲੈਣਗੇ।