ਨਿਕਿਤਾ ਨੇ ਔਰਤਾਂ ਦੀ ਸਥਿਤੀ ਅਤੇ ਸਾਡੇ ਰਵੱਈਏ ਨੂੰ ਖੁਰਦਬੀਨ ਹੇਠ ਰੱਖ ਕੇ ਦਿਖਾਇਆ ਹੈ। ਇਹ ਲਿਖਤਾਂ ਸਾਡੇ ਸਮਾਜਕ ਅਵਚੇਤਨ ਵਿਚ ਚਿਰ ਕਾਲ ਤੋਂ ਰਚੇ ਹੋਏ ਤੱਥਾਂ, ਧਾਰਨਾਵਾਂ ਅਤੇ ਮਨੌਤਾਂ ਦੀ ਨਿਰਖ ਕਰਕੇ ਸਾਡੀ ਚੇਤਨਾ ਅਤੇ ਵਿਹਾਰ ਨੂੰ ਜੜ੍ਹਾਂ ਤੱਕ ਹਲੂਣ ਦੇਣ ਦੀ ਸ਼ਕਤੀ ਦਾ ਪ੍ਰਗਟਾਵਾ ਕਰਦੀਆਂ ਹਨ। ਪੰਜਾਬੀ ਚਿੰਤਨ ਦੇ ਪਿੜ ਵਿਚ ਅੰਦਾਜ਼ੀਆਂ ਨਾਲ ਹਾਜ਼ਰ ਹੋਈ ਨਿਕਿਤਾ ਆਜ਼ਾਦ ਦਾ ਸਵਾਗਤ ਹੈ ਅਤੇ ਸਾਨੂੰ ਸਾਡੇ ਤੋਂ ਜਾਣੂ ਕਰਾਉਣ ਲਈ ਧੰਨਵਾਦ। - ਜਸਵੰਤ ਸਿੰਘ ਜ਼ਫ਼ਰ