Indi - eBook Edition
Girls Hostel | ਗਰਲਜ਼ ਹੋਸਟਲ

Girls Hostel | ਗਰਲਜ਼ ਹੋਸਟਲ

Language: PUNJABI
Sold by: Autumn Art
Up to 41% off
Paperback
ISBN: 8196552920
104.00    175.00
Quantity:

Book Details

ਮਨਦੀਪ ਔਲਖ ਆਪਣੀ ਪਲੇਠੀ ਕਾਵਿ-ਕਿਤਾਬ ‘ਮਨ ਕਸਤੂਰੀ’ ਨਾਲ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਤਾਜ਼ਗੀ ਲੈ ਕੇ ਆਈ ਸੀ। ਦੂਸਰੀ ਕਿਤਾਬ ‘ਗਰਲਜ਼ ਹੋਟਲ’ ਵਿੱਚ ਇਹ ਤਾਜ਼ਗੀ ਹੋਰ ਵੰਨ-ਸੁਵੰਨੀ ਅਤੇ ਮੌਲਿਕ ਰੰਗ ਹੋਰ ਗੂੜ੍ਹਾ ਹੋ ਦਿਸਦਾ ਹੈ। ਕਵਿਤਾ ਸਭ ਤੋਂ ਵਧੇਰੇ ਅੰਤਰ-ਮੁਖ, ਨਿੱਜ-ਭਾਵੀ ਵਿਧਾ ਹੈ। ਜਿਹਨਾਂ ਕਵੀਆਂ ਦੀ ਕਵਿਤਾ ਆਪਣੇ ਨਿੱਜ ਤੋਂ ਵਿੱਥ ’ਤੇ ਵਿਚਰਦੀ ਹੈ, ਉਹ ਮਸਨੂਈ ਤੇ ਮਕਾਨਕੀ ਕਵੀ ਹੁੰਦੇ ਨੇ। ਮਨਦੀਪ ਦੀ ਕਵਿਤਾ ਨਿੱਜ ਦੇ ਸਮਾਜਿਕ ਅਤੇ ਪ੍ਰਕਿਰਤਕ ਪ੍ਰਸੰਗਾਂ ਨੂੰ ਫਰੋਲਣ ਵਿੱਚੋਂ ਸਿਰਜੀ ਜਾ ਰਹੀ ਹੈ। ਕਿਤਾਬ ਦਾ ਸਿਰਲੇਖ ‘ਗਰਲਜ਼ ਹੋਸਟਲ’ ਇਸ ਕਾਵਿ-ਜਗਤ ਦੀ ਪ੍ਰਕਿਰਤੀ ਨੂੰ ਬਿਆਨਣ ਵਾਲਾ ਹੈ। ਗਰਲਜ਼ ਹੋਸਟਲ ਕੁੜੀਆਂ ਦੀ ਅਜ਼ਾਰੇਦਾਰਾਨਾ (exclusive) ਸਪੇਸ ਹੁੰਦੀ ਹੈ, ਜਿੱਥੇ ਉਹ ਕੁਝ ਅਰਸਾ ਪਿਤਰਕੀ ਦੇ ਸੱਭਿਆਚਾਰਕ ਪ੍ਰਵਚਨਾਂ ਅਤੇ ਮਰਦ ਦੀ ਜਿਸਮਾਨੀ ਹੋਂਦ ਦੇ ਦਬਾਵਾਂ ਤੋਂ ਮੁਕਤ ਹੋ ਵਿਚਰਦੀਆਂ ਹਨ। ਮਨਦੀਪ ਦੀ ਸਮੁੱਚੀ ਕਿਤਾਬ ਵਿੱਚ ਇਹ ਸਪੇਸ ਕੋਈ ਯੂਟੋਪੀਆ ਨਹੀਂ, ਸਗੋਂ ਨਵੇਂ ਸਮਿਆਂ ਵਿੱਚ ਸੰਭਵ ਹੋ ਸਕਦੀ ਸਥਿਤੀ ਦਾ ਸੁਪਨਾ ਹੈ। ਇਸੇ ਲਈ ਇਹ ਕਵਿਤਾ ਇੱਕ ਪਾਸੇ ਬਦਲਵੀਂ ਅਜ਼ਾਦ ਜ਼ਿੰਦਗੀ ਦੀ ਆਸ ਜਗਾਉਂਦੀ ਹੈ ਤਾਂ ਦੂਜੇ ਪਾਸੇ ਬੇਤਰਤੀਬੀ ਦੀ ਨਵੀਂ ਤਰਤੀਬ ਤਲਾਸ਼ਣ ਦਾ ਆਹਰ ਕਰਦੀ ਹੈ। ਏਥੇ ਪਿਆਰ ਵੀ ਸਮਰਪਣ ਜਾਂ ਬੰਧਨ ਨਹੀਂ, ਇੱਕ ਦੂਜੇ ਨੂੰ ਮੁਕਤ ਕਰਨ ਦਾ ਨਾਂ ਹੈ; ਇੱਕ ਦੂਜੇ ਨੂੰ ਵਿਸਥਾਰਨ ਦਾ। ਉਸ ਦੀ ਇੱਕ ਕਵਿਤਾ ਦਾ ਸਿਰਲੇਖ ਹੈ-‘ਇੱਕ ਰਾਜਸੀ ਕਵਿਤਾ’। ਪਰ ਅਸਲ ਵਿੱਚ ਉਸ ਦੀ ਹਰੇਕ ਕਵਿਤਾ ਰਾਜਸੀ ਹੈ। ਪਾਠਕ ਇਹ ਕਵਿਤਾਵਾਂ ਪੜ੍ਹਦਿਆਂ ਕੁੜੀਆਂ ਦੀਆਂ ਫਟੀਆਂ ਜੀਨਸ ਤੋਂ ਲੈ ਕੇ ਕਿਸਾਨ ਅੰਦੋਲਨ ਤੱਕ ਦੀ ਸਿਆਸਤ ਦੇ ਨਿਸ਼ਾਨ ਆਪਣੇ ਮਨ-ਮਸਤਕ ਉੱਤੇ ਡੂੰਘੇ ਖੁਣੇ ਗਏ ਮਹਿਸੂਸ ਕਰਦਾ ਹੈ। ਇਸ ਸੱਚ-ਮੁੱਚ ਦੀ ਆਧੁਨਿਕ ਕਵਿਤਾ ਲਈ ਮਨਦੀਪ ਨੂੰ ਮੁਬਾਰਕਬਾਦ। - ਹਰਵਿੰਦਰ ਭੰਡਾਲ