ਕਿਉਂਕਿ ਪੰਜਾਬੀ ਡਿਸਕੋਰਸ ਅੰਦਰ ਅਨੁਵਾਦ ਨੂੰ ਲੈ ਕੇ ਗੱਲਾਂ-ਬਾਤਾਂ ਤਾਂ ਬਹੁਤ ਹੋਈਆਂ ਹਨ ਪਰ ਕਿਤਾਬ ਦੇ ਰੂਪ ਵਿੱਚ ਵਿਉਂਤਬੱਧ ਤਰੀਕੇ ਨਾਲ ਅਧਿਐਨ ਅਜੇ ਤੱਕ ਨਹੀਂ ਹੋਇਆ ਸੀ, ਕੁਮਾਰ ਸੁਸ਼ੀਲ ਇਸ ਪੁਸਤਕ ਰਾਹੀਂ ਇਸ ਖ਼ਲਾਅ ਨੂੰ ਭਰਨ ਦੇ ਵੱਲ ਪਹਿਲਾ ਸ਼ਲਾਘਾਯੋਗ ਯਤਨ ਕਰਦਾ ਹੈ। ਇਸ ਲਈ ਉਹ ਵਧਾਈ ਦਾ ਪਾਤਰ ਹੈ। ਕਿਤਾਬ ਦੇ ਅੰਦਰ ਜੋ ਦੂਜੀਆਂ ਭਾਸ਼ਾਵਾਂ ਦੇ ਵਿਦਵਾਨਾਂ ਦੇ ਹਵਾਲੇ ਦਿੱਤੇ ਗਏ ਹਨ ਉਹ ਕਿਤਾਬ ਨੂੰ thick texture (ਠੋਸ ਪੜ੍ਹਤ) ਪ੍ਰਦਾਨ ਕਰਦੇ ਹਨ ਅਤੇ ਕਿਤਾਬ ਦੇ intellectual makeup ਨੂੰ ਹੋਰ ਮਜ਼ਬੂਤ ਕਰਦੇ ਹਨ।
ਡਾ. ਅਕਸ਼ੈ ਕੁਮਾਰ