ਕਹਾਣੀ ਲਿਖਣ ਲੱਗੇ ਰੇਮਨ ਸ਼ਬਦਾਂ ਨੂੰ ਬਹੁਤ ਸੰਜਮਤਾ ਨਾਲ਼ ਵਰਤਦੀ ਹੈ, ਪਰ ਆਮ ਬੋਲਚਾਲ ਏਹਦੇ ਉਲਟ ਹੈ... ਓਹਨੂੰ ਮਿਲਕੇ ਤੁਹਾਨੂੰ ਲੱਗਣਾ ਕਹਾਣੀ ਵਾਲ਼ੀ ਰੇਮਨ ਹੋਰ ਆ ਤੇ ਜੋ ਤੁਹਾਨੂੰ ਮਿਲੀ ਓਹ ਹੋਰ... ਮੈਂ ਓਹਦੇ ਕਈ ਰੂਪ ਵੇਖੇ ਆ... ਕਿਤਾਬ ਦੇ ਨਾਂ ਤੋਂ ਲੈ ਕੇ ਇਹ ਕਿਤਾਬ ਤੁਹਾਡੇ ਹੱਥਾਂ ਚ ਆਉਣ ਤੱਕ ਸਾਡੇ ’ਚ ਬਹੁਤ ਕੁਝ ਵਾਪਰਿਆ... ਕਈ ਵਾਰ ਲੜਾਈ ਹੋਈ... ਹਜ਼ਾਰਾਂ ਵਾਰ ਓਹਦੇ ਤੇ ਪਿਆਰ ਆਇਆ...
ਉਹਦੀਆਂ ਕਹਾਣੀਆਂ ’ਚ ਇੱਕ ਅਜੀਬ ਚੁੱਪੀ ਹੈ ਜੋ ਤੁਹਾਡੇ ਅੰਦਰ ਖਰੂਦ ਪਾ ਸਕਦੀ ਹੈ। ਰੇਮਨ ਪੰਜਾਬੀ ਕਹਾਣੀ ’ਚ ਇੱਕ ਘਟਨਾ ਵਾਂਗ ਆ, ਜੋ ਹੁਣ ਘਟ ਚੁੱਕੀ ਹੈ...
- ਪ੍ਰਕਾਸ਼ਕ