ਨਾਵਲ ਵਿਚਲੀ ਪਾਤਰ ‘ਟਰੀਨਾ’ ਮਜ਼ਬੂਰਨ ਇੱਕ ਵੇਸਵਾ ਰਹੀ, ਪਰ ਦੂਸਰੀ ਪਾਤਰ ‘ਸਿਸਲੀ’ ਇੱਕ ਸੁਹਿਰਦ ਮਰਦ ਦਾ ਪਿਆਰ ਲੱਭਦੀ-ਲੱਭਦੀ ਸਰੀਰਕ ਸ਼ੋਸ਼ਨ ਕਰਵਾਉਂਦੀ ਰਹੀ। ਇਨ੍ਹਾਂ ਦੋਨਾਂ ਔਰਤਾਂ ਦੀ ਤੁਲਨਾ ਕਰੇ ਤੋਂ ਇਹ ਪਤਾ ਚੱਲਦਾ ਹੈ ਕਿ ਇਹ ਸ਼ਬਦ ‘ਵੇਸਵਾ’ ਕਿਸੇ ਵੀ ਔਰਤ ਦੀ ਤਰਜਮਾਨੀ ਨਹੀਂ ਹੈ। ਦੋਨੋਂ ਸਮਾਜ ਦੇ ਫੁੱਲ ਹਨ, ਇੱਕ ਸਭਿਆਚਾਰਕ ਸਮਾਜ ਦਾ ਤੇ ਇੱਕ ਦਲਦਲ ਭਰੇ ਸਮਾਜ ਦਾ। ਪਰ ਅੰਤ ਵਿੱਚ ਨਾਵਲ ਵਿਚਲੇ ਪਾਤਰ ‘ਕਮਲ’ ਦੇ ਪਿਆਰ ਤੇ ਸਤਿਕਾਰ ਦੀ ਸ਼ਲਾਘਾ ਦਲਦਲ ਵਾਲਾ ਫੁੱਲ ਹੀ ਕਰ ਪਾਉਂਦਾ ਹੈ।
ਨਾਵਲ ਵਿਚ ਅਨੇਕਾਂ ਅੰਸ਼ ਹਨ ਜੋ ਸਾਡੇ ਸਮਾਜ ਦੀ ਅਸਲੀਅਤ ਬਿਆਨ ਕਰਦੇ ਹਨ। ਵੇਸਵਾਵਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂ ਇਸ ਨਾਵਲ ਵਿਚ ਬਾਖ਼ੂਬੀ ਪੜ੍ਹਨ ਨੂੰ ਮਿਲਦੇ ਹਨ।