‘ਇਵਾਨ ਇਲੀਚ ਦੀ ਮੌਤ’ ਤਾਲਸਤਾਏ ਦੀ ਇੱਕ ਲੰਬੀ ਕਹਾਣੀ ਦਾ ਨਾਵਲਿਟ ਰੂਪ ਹੈ। ਜਿਸ ਵਿੱਚ ਉਹ ਸਾਡੇ ਆਲੇ-ਦੁਆਲੇ ਵਿਚਰ ਰਹੇ ਪਾਤਰ ਇਵਾਨ ਇਲੀਚ ਦੇ ਜੀਵਨ ਅਤੇ ਉਸ ਦੇ ਅੰਦਰ ਚੱਲ ਰਹੇ ਉਹਨਾਂ ਸਵਾਲਾਂ ਨੂੰ ਅਧਾਰ ਬਣਾ ਕੇ ਕਹਾਣੀ ਬਿਆਨ ਕਰਦਾ ਹੈ, ਜੋ ਸਾਨੂੰ ਜੀਵਨ ਦੀ ਸਾਰਥਿਕਤਾ ਅਤੇ ਜਿਉਣ ਦਾ ਮਕਸਦ ਸਮਝਣ ਵਿੱਚ ਦਾਰਸ਼ਨਿਕ, ਮਨੋਵਿਗਿਆਨਕ ਅਤੇ ਕੌੜੇ ਯਥਾਰਥ ਦੇ ਤਜੁਰਬੇ ਸਾਂਝੇ ਕਰਦਿਆਂ ਸਹਿਜੇ ਹੀ ਪਾਤਰ ਨਾਲ ਇੱਕ ਨਿੱਜੀ ਸਬੰਧ ਮਹਿਸੂਸ ਕਰਾਉਂਦਿਆਂ ਸਾਡਾ ਸਰਲੀਕਰਨ ਕਰ ਦਿੰਦਾ ਹੈ। ਕੋਈ ਰਚਨਾ ਮਹਾਨ ਅਤੇ ਸਦੀਵੀ ਕਿਉ ਹੁੰਦੀ ਹੈ, ਤੁਸੀਂ ਇਸ ਨਾਵਲਿਟ ਨੂੰ ਪੜ੍ਹ ਕੇ ਜਰੂਰ ਮਹਿਸੂਸ ਕਰੋਗੇ।