ਨਵੀਨ ਕੁਮਾਰ (IAS) ਨਾਲ ਦੋ ਹਫ਼ਤਿਆਂ ਦੀ ਪੜ੍ਹਨ-ਪੜ੍ਹਾਉਣ ਸੰਬੰਧੀ ਹੋਈ ਮੁਲਾਕਾਤ ਉਸਦੀ ਚਾਰ ਦਹਾਕਿਆਂ ਦੀ ਜ਼ਿੰਦਗੀ ਦੀ ਸਾਰ ਲੈਣ ਵਾਲੀ ਬਣ ਗਈ। ਹਰ ਮੁਸ਼ਕਲ ਦਾ ਹੱਲ ਸੋਚਣ ਵਾਲੇ ਨਵੀਨ ਦੀ ਜ਼ਿੰਦਗੀ ਬੜੀ ਪ੍ਰੇਰਣਾ ਸ੍ਰੋਤ ਹੈ। ਇੱਕ ਸਧਾਰਨ ਪਰਿਵਾਰ ’ਚੋ ਉੱਠ ਕੇ ਕਿਵੇਂ ਕੁਲੈਕਟਰ ਤੋਂ ਵੀ ਅਗਲੇਰੇ ਸਫ਼ਰ ’ਤੇ ਤੁਰਿਆ ਜਾ ਸਕਦਾ ਹੈ ਇਹ ਇਸ ਕਿਤਾਬ ਵਿੱਚ ਬਾਖ਼ੂਬੀ ਦੇਖਣ ਨੂੰ ਮਿਲੇਗਾ। ਹੱਥਲੀ ਕਿਤਾਬ ਵਿਦਿਆਰਥੀਆਂ ਲਈ ਸਿਰਫ਼ ਵੱਡੇ ਟੈਸਟ ਕਿਵੇਂ ਪਾਸ ਕਰਨੇ ਹਨ ਤੇ ਵੱਡੇ ਅਹੁਦਿਆਂ ’ਤੇ ਕਿਵੇਂ ਕੰਮ ਕਰਨਾ ਹੈ ਆਦਿ ਨੂੰ ਲੈ ਕੇ ਹੀ ਉਪਯੋਗੀ ਨਹੀਂ ਹੋਵੇਗੀ ਸਗੋਂ ਬੰਦੇ ਵਿੱਚ ਬੰਦਿਆਈ ਪੈਦਾ ਕਰਨ ਲਈ ਵੀ ਸਹਾਇਕ ਹੋਵੇਗੀ।