ਗੁਰਦੇਵ ਚੌਹਾਨ ਦੀ ਕਿਤਾਬ ਕਲਮੀ ਗ਼ੁਲਾਬ ਵਿੱਚ ਕਈ ਵੰਨਗੀਆਂ ਦੀਆਂ ਵਾਰਤਕ ਰਚਨਾਵਾਂ ਸੰਕਲਿਤ ਕੀਤੀਆਂ ਗਈਆਂ ਹਨ। ਇਸ ਵਿੱਚ ਸਾਂਝਾਂ, ਦੋਸਤੀਆਂ, ਯਾਦਾਂ, ਯਾਤਰਾਵਾਂ, ਆਵਾਰਗੀਆਂ, ਸਾਹਿਤ ਦੀਆਂ ਪੜ੍ਹਤਾਂ, ਅਨੁਭਵਾਂ ਤੇ ਹੁੰਗਰਿਆਂ ਨੂੰ ਖਿੱਚ ਪਾਊ ਵਾਰਤਕ ਸ਼ੈਲੀ ਵਿੱਚ ਸਜਾਇਆ ਗਿਆ ਹੈ। ਪੰਜਾਬੀ ਦੀ ਜੀਵਨੀਨੁਮਾ ਅਤੇ ਸਵੈਜੀਵਨੀਨੁਮਾ ਵਾਰਤਕ ਵਿੱਚ ਜ਼ਿਆਦਾਤਰ ਰਚਨਾਕਾਰਾਂ ਦੀ ਟੇਕ ਨਵੀਨ ਤੇ ਨਿਵੇਕਲੇ ਵੇਰਵਿਆਂ ਦੀ ਪੇਸ਼ਕਾਰੀ ਉੱਤੇ ਰਹਿੰਦੀ ਹੈ ਪਰ ਗੁਰਦੇਵ ਚੌਹਾਨ ਦੀ ਵਾਰਤਕ ਰਚਨਾ ਦੀ ਖ਼ੂਬੀ ਇਹ ਹੈ ਕਿ ਇਸ ਵਿੱਚ ਸਿਰਜਣਾਤਮਕਤਾ ਦੀ ਟੇਕ ਅਨੁਭਵ ਅਤੇ ਅੰਤਰ-ਦ੍ਰਿਸ਼ਟੀ ਉੱਤੇ ਹੈ।
- ਸੁਰਜੀਤ
ਗੁਰਦੇਵ ਚੌਹਾਨ ਦੀ ਵਾਰਤਕ ਅਤੇ ਕਵਿਤਾ ਵਿੱਚ ਬਦੇਸ਼ੀ ਧਰਤੀਆਂ ਦੇ ਸਾਹਿਤਕ ਅਹਿਸਾਸ ਦਾ ਰੰਗ ਹੋਰ ਗੂੜ੍ਹਾ ਅਤੇ ਪ੍ਰਭਾਵਸ਼ਾਲੀ ਹੋਇਆ ਹੈ। ਇਸ ਵਿੱਚ ਸਾਹਿਤਕਤਾ ਅਤੇ ਵਿਚਾਰ ਦੀ ਪ੍ਰੋੜ੍ਹਤਾ ਦਾ ਸੱਜਰਾਪਣ ਹੈ।
- ਯੋਗਰਾਜ ਅੰਗਰਿਸ਼