Indi - eBook Edition
Samadhi Kamal - OSHO | ਸਮਾਧੀ ਕਮਲ - ਓਸ਼ੋ

Samadhi Kamal - OSHO | ਸਮਾਧੀ ਕਮਲ - ਓਸ਼ੋ

by  OshoVikas Nayyar
Language: PUNJABI
Sold by: Autumn Art
Up to 28% off
Paperback
180.00    250.00
Quantity:

Book Details

ਮੇਰੇ ਹਿਸਾਬ ਨਾਲ, ਤੁਸੀਂ ਚੰਗੇ ਸਾਹਿਤ ਨੂੰ ਤਾਂ ਜਾਣ ਹੀ ਨਹੀਂ ਸਕਦੇ ਉਸ ਸਮੇਂ ਤਕ, ਜਦ ਤਕ ਕਿ ਤੁਹਾਡੇ ਅੰਦਰ ਕਿਸੇ ਚੰਗੇ ਦਾ ਜਨਮ ਨਾ ਹੋ ਜਾਵੇ ਕਿ ਉਸ ਵੇਲੇ ਤਕ ਤਾਂ ਸਭ ਕੁਝ ਸਾਹਿੱਤ ਹੀ ਹੈ, ਚੰਗਾ-ਚੁੰਗਾ ਕੁਝ ਨਹੀਂ ਹੈ। ਆਦਮੀ ਫਿਲਮ ਨੂੰ ਯਾਦ ਕਰ ਲਏਗਾ, ਇੱਕ ਆਦਮੀ ਰਮਾਇਣ ਦੀ ਕਥਾ ਨੂੰ ਯਾਦ ਕਰ ਲਵੇਗਾ ਅਤੇ ਦੋਨੋਂ ਹੀ ਕਚਰਾ ਹਨ ਉਸ ਸਮੇਂ ਤਕ, ਜਦ ਤਕ ਕਿ ਅੰਦਰ ਕਿਸੇ ਚੰਗੇ ਬੋਧ ਦਾ ਜਨਮ ਨਾ ਹੋ ਜਾਵੇ। ਤੁਸੀਂ ਉਸਨੂੰ ਦੁਹਰਾਉਣ ਲੱਗੋਗੇ। ਉਹ ਚੌਂਪਈਆਂ ਤੁਹਾਨੂੰ ਉਂਵੇ ਹੀ ਯਾਦ ਹੋ ਜਾਣਗੀਆਂ ਜਿਵੇਂ ਕਈਆਂ ਨੂੰ ਫਿਲ਼ਮੀ ਗੀਤ ਯਾਦ ਹੋ ਗਏ ਹਨ। ਉਹਨਾਂ ਵਿਚ ਕੋਈ ਫ਼ਰਕ ਨਹੀਂ ਹੈ। ਬਲਕਿ ਇਕ ਖ਼ਤਰਾ ਵੀ ਹੈ ਜੋ ਕਿ ਬੁਰੇ ਸਾਹਿੱਤ ਵਾਲੇ ’ਚ ਨਹੀਂ ਹੈ। ਉਸ ਵਿਚ ਹੰਕਾਰ ਨਹੀਂ ਹੋਵੇਗਾ, ਤੁਹਾਡੇ ਵਿਚ ਹੰਕਾਰ ਵੀ ਹੋਵੇਗਾ। ਤੁਹਾਡੇ ਵਿਚ ਇਕ ਹੰਕਾਰ ਵੀ ਹੋਵੇਗਾ ਕਿ ਮੈਂ ਗੀਤਾ ਅਤੇ ਫਲਾਣੇ-ਫਲਾਣੇ ਸ਼ਾਸ਼ਤਰ ਦਾ ਜਾਣਕਾਰ ਹਾਂ। ਉਹ ਉਸ ਵਿਚਾਰੇ ਵਿਚ ਘੱਟੋ ਘੱਟ ਨਹੀਂ ਹੋਵੇਗਾ। ਬਲਕਿ ਉਹ ਡਰੇਗਾ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਅਸੀਂ ਕਿਹੋ ਜਿਹਾ ਸਾਹਿੱਤ ਪੜ੍ਹਦੇ ਹਾਂ। ਅਤੇ ਤੁਸੀਂ ਚਾਹੋਗੇ? ਤੁਸੀਂ ਚਾਹੋਗੇ ਕਿ ਜਦ ਤੁਸੀਂ ਪੜ੍ਹਦੇ ਹੋਵੋ ਤਦ ਦੋ-ਚਾਰ ਲੋਕ ਜਰੂਰ ਲੰਘ ਜਾਣ ਤੇ ਦੇਖ ਲੈਣ ਕਿ ਤੁਸੀਂ ਕਿਹੋ-ਜਿਹਾ ਸਾਹਿੱਤ ਪੜ੍ਹਦੇ ਹੋ। ਨਹੀਂ, ਮੇਰਾ ਕਹਿਣਾ ਹੈ ਇਹ ਨਹੀਂ ਹੈ ਕਿ ਤੁਸੀਂ ਰਮਾਇਣ ਨਾ ਪੜ੍ਹੋ। ਮੇਰਾ ਕਹਿਣਾ ਕੁੱਲ ਇੰਨਾ ਹੇ ਕਿ ਅਜੇ ਤਾਂ ਤੁਹਾਡਾ ਜਿਹੋ ਜਿਹਾ ਚਿੱਤ ਹੈ ਉਸ ਵਿਚ ਤੁਸੀਂ ਜੋ ਵੀ ਇੱਕਠਾ ਕਰ ਲਵੋਗੇ ਉਹ ਕਰੀਬ-ਕਰੀਬ ਕਚਰਾ ਹੋਵੇਗਾ। ਅਜੇ ਤਾਂ ਚੰਗਾ ਹੈ ਕਿ ਪੜ੍ਹਨਾ ਹੀ ਹੈ ਤਾਂ ਫਿਰ ਰਮਾਇਣ ਪੜ੍ਹ ਲਵੋ। ਯਾਨੀ ਉਹ ਮਜਬੂਰੀ ਹੈ। ਮੇਰੀ ਗੱਲ ਸਮਝ ਲੈਣਾ ਤੁਸੀਂ। ਉਹ ਜਿਸਨੂੰ ਨਸੇਸਰੀ ਈਵਲ ਕਹਿੰਦੇ ਹਨ। ਜਰੂਰੀ ਬੁਰਿਆਈ ਜਿਸਨੂੰ ਕਹਿੰਦੇ ਹਨ। ਜੇ ਪੜ੍ਹਨਾ ਹੀ ਹੈ ਤੇ ਬਿਨਾਂ ਪੜ੍ਹੇ ਚਿੱਤ ਨਹੀਂ ਮੰਨਦਾ, ਤਾਂ ਬਿਹਤਰ ਹੈ ਜਸੂਸੀ ਨਾਵਲ ਨਾ ਪੜ੍ਹੋ ਰਮਾਇਣ ਪੜ੍ਹ ਲਵੋ ਗੀਤਾ ਪੜ੍ਹ ਲਵੋ। ਪਰ ਨੇਸ਼ੇਰੀ ਇਵਿਲ ਸਮਝ ਕੇ, ਇਕ ਜਰੂਰੀ ਬਰਾਈ ਸਮਝ ਕੇ ਕਿ ਹੁਣ ਮੰਨਦਾ ਹੀ ਨਹੀ ਹੈ ਮਨ, ਕੁਝ ਪੜ੍ਹਨਾ ਹੈ ਤਾਂ ਪੜ੍ਹ ਹੀ ਲੈਣਾ ਹੈ। - ਕਿਤਾਬ ਵਿਚੋਂ