‘...ਹਰ ਮੌਕੇ ’ਤੇ ਸਾਨੂੰ ਦੂਜਿਆਂ ਦੇ ਪੰਥ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਜੋ ਇੰਝ ਕਰਦੇ ਹੋਏ ਬੰਦਾ ਖ਼ੁਦ ਆਪਣੇ ਪੰਥ ਦੇ ਅਸਰ-ਰਸੂਖ਼ ਨੂੰ ਵਧਾਉਂਦਾ ਹੈ ਅਤੇ ਦੂਜੇ ਦੇ ਪੰਥ ਨੂੰ ਵੀ ਫ਼ਾਇਦਾ ਪਹੁੰਚਾਉਂਦਾ ਹੈ; ਜਦਕਿ ਇਸਤੋਂ ਉਲਟਾ ਕਰਦੇ ਹੋਏ, ਉਹ ਆਪਣੇ ਹੀ ਪੰਥ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ ਅਤੇ ਦੂਜੇ ਦਾ ਨੁਕਸਾਨ ਕਰਦਾ ਹੈ। ਇਸ ਤੋਂ ਇਲਾਵਾ ਜਿਹੜਾ ਵੀ ਆਪਣੇ ਪੰਥ ਦਾ ਸਤਿਕਾਰ ਕਰਦਾ ਹੈ ਤੇ ਦੂਜਿਆਂ ਨੂੰ ਬੇਇੱਜ਼ਤ ਕਰਦਾ ਹੈ, ਭਾਵੇਂ ਇਹ ਸਿਰਫ਼ ਆਪਣੇ ਪੰਥ ਵੱਲ ਸ਼ਰਧਾ ਭਾਵ ਵਿੱਚੋਂ ਹੀ ਨਿਕਲਦਾ ਹੋਵੇ, ਉਸਦੀ ਇੱਕ ਚੰਗੀ ਦਿੱਖ ਬਣਾਉਣ ਦੇ ਲਈ ਹੀ ਕੀਤਾ ਗਿਆ ਹੋਵੇ, ਉਹ ਆਪਣੇ ਪੰਥ ਨੂੰ ਹੋਰ ਵੀ ਗੰਭੀਰ ਸੱਟ ਮਾਰਦਾ ਹੈ। ਇਸ ਲਈ ਮੇਲ-ਜੋਲ ਦੀ ਹੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕ ਇੱਕ-ਦੂਜੇ ਦੇ ਅਸੂਲਾਂ ਨੂੰ ਸੁਣ ਸਕਣ ਤੇ ਉਨ੍ਹਾਂ ਮੁਤਾਬਕ ਚੱਲਣ...’
- ਮੌਰੀਆ ਬਾਦਸ਼ਾਹ ਅਸ਼ੋਕ ਵੱਲੋਂ ਪੱਥਰ ’ਤੇ ਖੁਦਵਾਏ ਗਏ ਬਾਰ੍ਹਵੇਂ
ਸਭ ਤੋਂ ਪ੍ਰਮੁੱਖ ਫ਼ਰਮਾਨ ਵਿੱਚੋਂ, ਜਿਸਨੂੰ ਤੀਜੀ ਸਦੀ
ਈਸਾ ਪੂਰਵ ਵਿੱਚ ਖੁਦਵਾਇਆ ਗਿਆ ਸੀ।