Indi - eBook Edition
Basement Poems

Basement Poems

Language: PUNJABI
Sold by: Autumn Art
Up to 18% off
Hardcover
143.00    175.00
Quantity:

Book Details

ਦੀਦ ਗਹਿਰਾ ਤੇ ਜਟਲ ਕਵੀ ਹੈ। ਇਹ ਸਰਲ ਦਿਸਦੀ ਹੋਂਦ ਦੀ ਪੇਚੀਦਗੀ ਨੂੰ ਪਕੜਨ ਵਾਲਾ ਕਵੀ ਹੈ। ਇਹ ਆਪਣੇ ਆਪ ਨੂੰ ਕੁਰੇਦਣ ਵਾਲਾ ਕਵੀ ਹੈ। ਅਨੁਭਵ ਨੂੰ ਆਪਣਾ ਈਮਾਨ ਸਮਝਣ ਵਾਲਾ ਕਵੀ। ਅਜਿਹਾ ਕਵੀ ਜਿਸਨੂੰ ਨਾ ਆਪਣੇ ਨਾਲ ਮੋਹ ਹੈ,ਨਾ ਆਪਣੀ ਸ਼ੋਹਰਤ ਨਾਲ। ਕਰਤਾਰੀ ਭਾਸ਼ਾ ਦੇ ਬਣਤਕਾਰਾਂ ਵਿੱਚ ਜਸਵੰਤ ਦੀਦ ਦੀ ਪ੍ਰਤਿਭਾ ਲਾਸਾਨੀ ਹੈ। ਉਹ ਅੱਜ ਦੇ ਮਨੁੱਖ ਦਾ ਕਵੀ ਹੈ, ਇਸ ਮਨੁੱਖ ਦੀਆਂ ਵਿਸੰਗਤੀਆਂ ਤੇ ਜ਼ਿਹਨੀ ਕਸ਼ਮਕਸ਼ ਦਾ, ਇਹਦੇ ਅੰਤਰ ਵਿੱਚ ਰਿੱਝ ਰਹੀ ਬੇਚੈਨੀ, ਭਟਕਣ ਤੇ ਤਲਾਸ਼ ਦਾ ਕਵੀ। ਉਹ ਸਵਾਲ ਪੁੱਛਣ ਵਾਲਾ ਅਤੇ ਸਵੈ-ਸੰਦੇਹੀ ਕਵੀ ਹੈ। ਜਿੱਥੇ ਮਨੁੱਖ ਦੀ ਸਪਾਟ ਨਜ਼ਰ ਨਹੀਂ ਪੁੱਜਦੀ, ਸਿਰਫ ਕਲਪ ਪੁੱਜ ਸਕਦੇ ਹਨ, ਦੀਦ ਉਹਨਾਂ ਸਿਆਹ ਖੁੰਦਰਾਂ ’ਚ ਸ਼ਬਦਾਂ ਦੇ ਦੀਵੇ ਜਗਾਂਦਾ ਹੈ। - ਗੁਰਬਚਨ