ਸੰਸਾਰ ਕਹਾਣੀਆਂ ਤੇ ਚੱਲਦਾ, ਜੇ ਜੀਵਨ ਚੋਂ ਕਹਾਣੀਆਂ ਮੁੱਕ ਜਾਣ ਤਾਂ ਜੀਵਨ ਧਾਰਾ ਸੁੱਕ ਜਾਵੇਗੀ। ਕਹਾਣੀਆਂ ਸੁਣਦੇ ਰਹੋ , ਕਹਾਣੀਆਂ ਸੁਣਾਉਂਦੇ ਤੇ ਬੁਣਦੇ ਰਹੋ। ਅਜੋਕੀ ਕਹਾਣੀ ਦੇ ਖੇਤਰ ਵਿਚ ਜਤਿੰਦਰ ਹਾਂਸ ਦਾ ਨਾਂ ਮੂਹਰਲੀ ਕਤਾਰ ਵਿਚ ਗਿਣਿਆ ਜਾਂਦਾਂ ਹੈ। ਅਜਿਹਾ ਇਸ ਲਈ ਹੈ ਕਿਉਂਕਿ ਉਸ ਨੇ ਇੱਕ ਪਾਸੇ ਤਾਂ ਪੰਜਾਬ ਦੇ ਨਵੇਂ ਯਥਾਰਥ ਦੀਆਂ ਵੱਖ-ਵੱਖ ਪਰਤਾਂ ਨੂੰ ਬਹੁਤ ਡੂੰਘਾਈ ਵਿਚ ਸਮਝ ਕੇ ਪੇਸ਼ ਕੀਤਾ ਹੈ ਅਤੇ ਦੂਜੇ ਪਾਸੇ ਕਹਾਣੀ-ਕਲਾ ਦੇ ਨਵੇਂ ਪ੍ਰਯੋਗਾਂ ਨਾਲ ਅਜੋਕੀ ਕਹਾਣੀ ਨੂੰ ਨਵੀਂ ਸਿਖ਼ਰ ਤੇ ਪਹੁੰਚਿਆ ਹੈ। ਉਸ ਦੀਆਂ ਇਹਨਾਂ ਕਹਾਣੀਆਂ ਨੇ ਵਿਸ਼ਾ-ਵਸਤੂ ਕਲਾ ਪੱਖੋਂ ਅਤੇ ਦ੍ਰਿਸ਼ਟੀਕੋਣ ਆਪਣੇ ਨਵੇਂ ਨਾਲ ਪਾਠਕਾਂ ਦਾ ਉਚੇਚਾ ਧਿਆਨ ਖਿੱਚਿਆ ਹੈ। ਉਹ ਆਪਣੀਆਂ ਕਹਾਣੀਆਂ ਵਿੱਚ ਮਨੁੱਖੀ ਵਿਹਾਰ ਨੂੰ ਮਨੋਵਿਗਆਨਕ ਛੋਹਾਂ ਨਾਲ ਚਿੱਤਰਦਾ ਹੈ।
ਅਮਰਜੀਤ ਸਿੰਘ