........ਮੈਂ ਉਸ ਨੂੰ ਪੁੱਛਿਆ- “ਤੁਸੀਂ ਭਾਰਤ ਦੇ ਦੋ ਪਰਿਵਾਰਾਂ ਨਾਲ ਸੰਬੰਧਿਤ ਹੋ, ਜਿਨ੍ਹਾਂ ਦਾ ਪਿਛੋਕੜ ਬੇਹੱਦ ਵਿਵਾਦਪੂਰਨ ਹੈ- ਇਕ ਤਾਂ ਗਾਂਧੀ ਜੀ ਦੇ ਹਤਿਆਰੇ ਦਾ ਪਰਿਵਾਰ ਅਤੇ ਦੂਸਰਾ ਹਤਿਆਰੇ ਨੂੰ ਰਾਜਨੀਤਕ-ਵਿਚਾਰਕ ਤੌਰ 'ਤੇ ਸਿੱਖਿਅਤ ਕਰਦੇ ਰਹਿਣ ਵਾਲੇ ਅਤੇ ਅੰਗਰੇਜ਼ੀ ਹਕੂਮਤ ਤੋਂ ਮੁਆਫ਼ੀ ਮੰਗ ਕੇ ਜੇਲ੍ਹ ਤੋਂ ਬਾਹਰ ਆਉਣ ਵਾਲੇ ਵਿਵਾਦਪੂਰਨ ਵਿਅਕਤੀ ਦਾ ਪਰਿਵਾਰ ਹੈ। ਖੁਦ ਵੀ ਡੀ ਸਾਵਰਕਰ ਵੀ ਗਾਂਧੀ ਹਤਿਆਕਾਂਡ ਦੇ ਇੱਕ ਦੋਸ਼ੀ ਸਨ ਜੋ ਗਵਾਹਾਂ ਦੀ ਘਾਟ ਹੋਣ ਕਾਰਨ ਛੁੱਟ ਗਏ ਸਨ। ਅਜਿਹੇ ਪਰਿਵਾਰਾਂ ਨਾਲ ਸੰਬੰਧਿਤ ਹੋਣ ਕਰਕੇ ਤੁਸੀਂ ਕਿਹੋ ਜਿਹਾ ਮਹਿਸੂਸ ਕਰਦੇ ਹੋ? ਰਾਜਨੀਤੀ ਵਿੱਚ ਤੁਹਾਨੂੰ ਕੋਈ ਖਾਸ ਸਮੱਸਿਆ ਆਉਂਦੀ ਹੈ ਜਾਂ ਨਿੱਜੀ ਰੂਪ ਵਿੱਚ ਕੋਈ ਖ਼ਾਸ ਤਜਰਬਾ ਹੁੰਦਾ ਹੈ? ਹਿਮਾਨੀ ਦੇ ਚਿਹਰੇ 'ਤੇ ਤਣਾਅ ਨਾਲੋਂ ਗੁੱਸਾ ਵਧੇਰੇ ਨਜ਼ਰ ਆਇਆ। ਮੈਂ ਗੱਲਬਾਤ ਦੀ ਸ਼ੁਰੂਆਤ ਬਹੁਤ ਮਜ਼ੇ ਵਿੱਚ ਕੀਤੀ ਸੀ। ਇਹ ਸਵਾਲ ਇੰਟਰਵਿਊ ਦੇ ਆਖਰ ਵਿਚ ਪੁਛਿਆ ਗਿਆ ਸੀ। ਇਸ ਤੋਂ ਪਹਿਲਾਂ ਪੁਨੇ ਦੇ ਅਤੀਤ ਅਤੇ ਮੌਜੂਦਾ ਰਾਜਨੀਤਿਕ ਪਿਛੋਕੜ, ਪੇਸ਼ਵਾ-ਰਾਜ ਅਤੇ ਚਿਤਪਾਵਨ ਬ੍ਰਾਹਮਣਾਂ ਦੇ ਇਤਿਹਾਸ ਆਦਿ ਵਿਸ਼ਿਆਂ 'ਤੇ ਵੀ ਉਹਨਾਂ ਕੋਲੋਂ ਸਵਾਲ ਪੁੱਛੇ ਸਨ। ਇਸ ਤੋਂ ਉਹਨਾਂ ਨੂੰ ਅੰਦਾਜ਼ਾ ਜ਼ਰੂਰ ਹੋ ਗਿਆ ਹੈ ਇਹ ਪੱਤਰਕਾਰ ਬੇਸ਼ੱਕ ਹਿੰਦੀ ਵਾਲਾ ਉੱਤਰ ਭਾਰਤੀ ਹੈ ਪਰ ਮਹਾਰਾਸ਼ਟਰ ਦੀ ਰਾਜਨੀਤੀ ਅਤੇ ਇਤਿਹਾਸ ਨੂੰ ਥੋੜ੍ਹਾ-ਬਹੁਤ ਜਾਣਦਾ ਹੈ, ਜਾਂ ਘੱਟੋ-ਘੱਟ ਕੁਝ ਪੜ੍ਹ ਕੇ ਆਇਆ ਹੈ......