ਮੂਮੂ,1854 ਵਿੱਚ ਰੂਸੀ ਨਾਵਲਕਾਰ ਅਤੇ ਕਹਾਣੀਕਾਰ ਇਵਾਨ ਤੁਰਗਨੇਵ ਦੀ ਲਿਖੀ ਇੱਕ ਕਹਾਣੀ ਹੈ।
ਗਰਾਸੀਮ ਦੀ ਕਹਾਣੀ, ਇੱਕ ਬੋਲ਼ੇ ਅਤੇ ਗੁੰਗੇ ਗ਼ੁਲਾਮ ਦੀ ਕਹਾਣੀ ਹੈ ਜਿਸ ਦੀ ਰੁੱਖੀ ਜ਼ਿੰਦਗੀ, ਇੱਕ ਕੁੱਤੇ ਮੂਮੂ, ਜਿਸ ਨੂੰ ਉਸ ਨੇ ਬਚਾਇਆ ਸੀ, ਨਾਲ ਉਸਦੇ ਸੰਬੰਧ ਕਾਰਨ ਵਾਹਵਾ ਸੁਖੀ ਹੋ ਗਈ ਸੀ। ਇਸ ਨੇ ਗੁਲਾਮਾਂ ਦੀ ਮਾੜੀ ਹਾਲਤ ਵੱਲ ਦੇਸ਼ ਦਾ ਬਹੁਤ ਜਿਆਦਾ ਧਿਆਨ ਖਿਚਿਆ, ਅਤੇ ਰੂਸੀ ਸਮਾਜ ਵਿੱਚ ਇਸ ਸੰਸਥਾ ਦੀ ਨਿਰਦਈ ਭੂਮਿਕਾ ਦੀ ਪੇਸ਼ਕਾਰੀ ਲਈ ਇਸ ਲਿਖਤ ਦੀ ਖ਼ੂਬ ਪ੍ਰਸ਼ੰਸਾ ਖੱਟੀ ਸੀ।