ਹੋ ਸਕਦਾ ਹੈ ਇਹ ਕਿਤਾਬ ਵਿਦਵਾਨਾਂ ਨੂੰ ਬਹੁਤ ਕੁਝ ਨਵਾਂ ਨਾ ਦੱਸ ਸਕੇ, ਪਰ ਇਹ ਉਨ੍ਹਾਂ ਲਈ ਬਹੁਤ ਹੀ ਰੌਚਕ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਸਿੱਖਿਆ ਵਿੱਚ ਹੈ, ਸਿੱਖਿਆ ਜਿਨ੍ਹਾਂ ਲਈ ਕੋਈ ਵਿਸ਼ਾ ਜਾਂ ਵਿਸ਼ਿਆਂ ਦਾ ਸਮੂਹ ਨਹੀਂ ਸਗੋਂ ਉਨ੍ਹਾਂ ਦੇ ਬੱਚੇ ਜਾਂ ਬੱਚਿਆਂ ਦਾ ਸਵਾਲ ਹੈ, ਉਨ੍ਹਾਂ ਦੇ ਜੀਵਨ ਨਾਲ਼ ਜੁੜਿਆ। ਬੇਸ਼ਕ ਇਸ ਕਿਤਾਬ ਵਿੱਚ ਸਿੱਖਿਆ, ਆਧੁਨਿਕਤਾ ਤੇ ਉਸ ਨਾਲ਼ ਜੁੜ ਕੇ ਵਿਕਸਿਤ ਹੋਈਆਂ ਨੌਕਰਸ਼ਾਹੀ ਵਰਗੀਆਂ ਕਈ ਸੰਸਥਾਵਾਂ ਉੱਤੇ ਗੰਭੀਰ ਚਰਚਾ ਕੀਤੀ ਗਈ ਹੈ, ਇਹ ਵੀ ਵਿਚਾਰਿਆ ਗਿਆ ਹੈ ਕਿ ਆਖਿਰ ‘ਯੋਗਤਾ ਜਾਂ ਮੈਰਿਟ’ ਕੀ ਹੈ, ਰਾਖਵਾਂਕਰਨ ਕੀ ਹੈ, ਪਰੰਪਰਾਵਾਂ ਦੀ ਜੀਵਨ ਵਿੱਚ ਕੀ ਥਾਂ ਹੈ, ਕੀ ਪੂੰਜੀਵਾਦ ਦੇ ਕੋਈ ਬਦਲ ਮੁਮਕਿਨ ਹਨ। ਪਰ ਖ਼ਾਸੀਅਤ ਇਹੋ ਹੈ ਕਿ ਇਹ ਸਿਰਫ਼ ਸੂਚਨਾ ਜਾਂ ਵਿਚਾਰ ਨਹੀਂ ਦਿੰਦੀ, ਸੋਚਾਂ ਨੂੰ ਹਿਲੂਣਦੇ ਹੋਏ ਸੋਚਣ ਦੀ ਸਮਰੱਥਾ ਪੈਦਾ ਕਰ ਜਾਂਦੀ ਹੈ, ਤਾਂ ਜੋ ਤੁਸੀਂ ਜੀਵਨ ਨੂੰ ਉਧਾਰੀਆਂ ਅੱਖਾਂ ਨਾਲ਼ ਨਹੀਂ ਸਗੋਂ ਇੱਕ ਬੇਅੰਤ ਤਾਂਘ ਭਰੀ ਊਰਜਾ ਨਾਲ਼ ਦੇਖ ਸਕੋ।
- ਬਲਰਾਮ (ਅਨੁਵਾਦਕ)