ਇਸ ਭੂਟਾਨ ਗੇਟ ਦੇ ਪਿਛੇ ਇੱਕ ਅਲੱਗ ਹੀ ਦੁਨੀਆ ਹੈ ਜਿਥੇ, 1. ਮੌਸਮ ਸਾਰਾ ਸਾਲ ਠੰਡਾ ਹੀ ਰਹਿੰਦਾ ਹੈ। 2.ਜਿਥੇ ਜਨਮ ਤੇ ਮਰਨ ਤੇ ਦਰਖਤ ਲਗਾਉਣ ਦਾ ਰਿਵਾਜ਼ ਹੈ। 3.ਸਾਰਿਆਂ ਦਾ ਜਨਮ ਦਿਨ ਨਵੇਂ ਸਾਲ ਤੇ ਮਨਾਇਆ ਜਾਂਦਾ ਹੈ। 4.ਸਾਰੇ ਨਾਗਰਿਕ ਰਾਸ਼ਟਰੀ ਪੁਸ਼ਾਕ ਪਾ ਕੇ ਰੱਖਦੇ ਹਨ। 5.ਟ੍ਰੈਫਿਕ ਲਾਈਟਾਂ ਬਿਲਕੁਲ ਨਹੀਂ ਹਨ। 6.ਗੱਡੀ ਦਾ ਹਾਰਨ ਮਾਰਨ ਦੀ ਮਨਾਹੀ ਹੈ। 7.ਕਿਤੇ ਵੀ ਕੋਈ ਪਲਾਸਟਿਕ ਜਾਂ ਪਾਲੀਥੀਨ ਨਹੀਂ ਮਿਲੇਗਾ। 8.ਜਿਆਦਾਤਰ ਘਰਾਂ ਦੀ ਮੁਖੀ ਔਰਤ ਹੈ। 9.ਇਸ ਦੇਸ਼ ਕੋਲ ਸਿਰਫ ਥਲ ਸੈਨਾ ਹੈ। 10.ਪੂਰੇ ਦੇਸ਼ ਵਿੱਚ ਸਿਰਫ ਇੱਕ ਅੰਤਰਰਾਸ਼ਟਰੀ ਏਅਰਪੋਰਟ ਹੈ ਜੋ ਕਿ ਪਾਰੋ ਵਿਚ ਹੈ। 11.ਇਸ ਦੇਸ਼ ਦੇ 20 ਜ਼ਿਲ੍ਹੇ ਹਨ ਪਰ ਟੂਰਿਸਟਾਂ ਨੂੰ ਸਿਰਫ 3 ਜ਼ਿਲ੍ਹਿਆਂ ਵਿੱਚ ਜਾਣ ਦੀ ਇਜਾਜ਼ਤ ਹੈ। 12.ਇੱਥੇ ਜਾਣ ਲਈ ਭੂਟਾਨ ਅੰਬੈਸੀ 7 ਦਿਨ ਦਾ ਪਰਮਿਟ ਹੀ ਬਣਾ ਕੇ ਦਿੰਦੀ ਹੈ। 13.ਇਥੇ ਜਾਣ ਲਈ ਹਰ ਭਾਰਤੀ ਨੂੰ ਹੁਣ 1200 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਟੂਰਿਸਟ ਟੈਕਸ ਦੇਣਾ ਪੈਂਦਾ ਹੈ। 14. ਭਾਰਤੀਆਂ ਨੂੰ ਇਥੇ ਜਾਣ ਲਈ ਪਾਸਪੋਰਟ ਦੀ ਲੋੜ ਨਹੀਂ ਪੈਂਦੀ। 15. TV ਸੱਭਿਆਚਾਰ ਇਥੇ 21ਵੀਂ ਸਦੀ ਵਿੱਚ ਹੀ ਆਇਆ। 16. ਇੰਟਰਨੈਟ ਯੁਗ ਦੀ ਅਜੇ ਇਥੇ ਸ਼ੁਰੂਆਤ ਹੀ ਹੋਈ ਹੈ। 17.ਭਾਰਤ ਦੇ ਤਿੰਨ ਰਾਜਾਂ ਸਿੱਕਮ, ਪੱਛਮੀ ਬੰਗਾਲ ਤੇ ਅਰੁਣਾਚਲ ਪ੍ਰਦੇਸ਼ ਦੀ ਕਾਰਬਨ ਇਹ ਦੇਸ਼ ਹੀ ਸੋਖ ਰਿਹਾ ਹੈ ਕਿਓਂ ਕਿ ਇਸ ਦੇਸ਼ ਦਾ 70% ਵਣ ਖੇਤਰ ਹੈ। 18.ਜਿਆਦਾਤਰ ਵਿਆਹ ਤੋਂ ਬਾਅਦ ਮੁੰਡਾ ਕੁੜੀ ਦੇ ਘਰ ਜਾ ਕੇ ਰਹਿੰਦਾ ਹੈ। 19.ਕੁੜੀਆਂ ਨਾਲ ਦੁਰਵਿਵਹਾਰ ਕਰਨ ਤੇ ਤੁਰੰਤ ਸਜ਼ਾ ਦਿੱਤੀ ਜਾਂਦੀ ਹੈ। 20.ਨਾਗਰਿਕਾਂ ਨੂੰ ਹੋਰ ਦੇਸ਼ਾਂ ਵਿੱਚ ਵਿਆਹ ਕਰਨ ਦੀ ਮਨਾਹੀ ਹੈ ਹਰਦੀਪ ਕੁਲਾਮ