ਮਹਾਕਵੀ ਰਬਿੰਦਰਨਾਥ ਟੈਗੋਰ ਦੀਆਂ ਅਦਭੁਤ ਨਿੱਕੀਆਂ ਕਵਿਤਾਵਾਂ ਦਾ ਬਹੁਤ ਖੂਬਸੂਰਤ ਅਨੁਵਾਦ ਮੌਜੀ ਪਰਿੰਦੇ ਪੰਜਾਬੀ ਵਿੱਚ ਬਹੁਤ ਪਿਆਰੀ ਆਮਦ ਹੈ। ਇਹ ਕਵਿਤਾਵਾਂ ਕਦੀ ਫੁੱਲਾਂ ਵਾਂਗ ਕੋਲ ਆ ਜਾਂਦੀਆਂ ਹਨ, ਕਦੀ ਤਾਰਿਆਂ ਵਾਂਗ ਦੂਰ ਚਲੇ ਜਾਂਦੀਆਂ ਹਨ। ਕਦੀ ਬਾਲਾਂ ਦੇ ਤੋਤਲੇ ਬੋਲ ਬਣ ਜਾਂਦੀਆਂ ਹਨ, ਕਦੀ ਗਹਿਰੀਆਂ ਰਹੱਸਮਈ ਬੁਝਾਰਤਾਂ। ਇਨ੍ਹਾਂ ਦੀ ਆਮਦ ਨਾਲ ਸਾਡੀ ਭਾਸ਼ਾ ਦਾ ਸੰਸਾਰ ਹੋਰ ਸੋਹਣਾ ਤੇ ਅਮੀਰ ਹੋ ਗਿਆ। ਰਾਜੇਸ਼ ਦੇ ਪਿਆਰ ਸਦਕਾ ਟੈਗੋਰ ਦੇ ਸਟ੍ਰੇ ਬਰਡਜ਼ ਸਾਡੇ ਰੁੱਖਾਂ ਬਨੇਰਿਆਂ ਤੇ ਆ ਬੈਠੇ। ਸਾਡੇ ਆਸਪਾਸ ਚਹਿਚਹਾਉਣ ਲੱਗ ਪਏ, ਪੰਜਾਬੀ ਬੋਲਣ ਲੱਗ ਪਏ। -ਸੁਰਜੀਤ ਪਾਤਰ