ਸ਼ਮੀਲ ਦੀ ਕਵਿਤਾ ਧਰਤੀ ’ਤੇ ਇੰਝ ਚੱਲਦੀ ਹੈ, ਜਿਵੇਂ ਉਹ ਦਿਲ ਹੋਵੇ ਕਿਸੇ ਦਾ। ਦਿਲ ਜਿਸ ਵਿੱਚ ਲਹੂ ਦੌੜਦਾ, ਲਹੂ - ਜਿਸ ਵਿੱਚ ਨਦੀਆਂ ਦੌੜਦੀਆਂ, ਖੌਰੇ ਕਿਹੜੇ ਅੰਬਰਾਂ ਦਾ ਪਿਆਸਾ, ਇਹ ਪਿਆਸ ਪਾਣੀਓਂ ਮਿੱਠੀ, ਪਰ ਜਾਨ ਕੱਢ ਲੈਂਦੀ..! ਇਹ ਕਵਿਤਾ ਤੀਰਥ ਨਹਾਉਣ ਵਾਂਗ ਹੈ... ਕਿਤਾਬ ਖ਼ਤਮ ਹੋਣ ’ਤੇ ਵੀ ਇਹ ਨਹੀਂ ਕਹਿ ਸਕਦੇ ਕਿ ਇਸ਼ਨਾਨ ਮੁਕੰਮਲ ਹੋਇਆ!
- ਬਲਰਾਮ