ਪਲੇਗ (Fr. La Peste), 1947 ਵਿੱਚ ਪਹਿਲੀ ਵਾਰ ਛਪਿਆ ਅਲਬੇਅਰ ਕਾਮੂ ਦਾ ਨਾਵਲ ਹੈ। ਇਸ ਵਿੱਚ ਮੈਡੀਕਲ ਕਾਮਿਆਂ ਦੀ ਕਹਾਣੀ ਹੈ। ਉਹ ਪਲੇਗ ਦੀ ਲਪੇਟ ਵਿੱਚ ਆਏ ਅਲਜੀਰੀਆ ਦੇ ਇੱਕ ਸ਼ਹਿਰ ਓਰਾਨ ਦੀ ਇੱਕ ਰੋਮਾਂਚਕ ਦਸਤਾਵੇਜ਼ ਹੈ ਜੋ ਪਾਠਕ ਦੀ ਚੇਤਨਾ ਨੂੰ ਇਸ ਕਦਰ ਝਿੰਜੋੜ ਕੇ ਰੱਖ ਦਿੰਦੀ ਹੈ ਕਿ ਪਾਠਕ ਆਪਣੇ ਆਪ ਨੂੰ ਰੋਗੀ ਸੱਮਝਣ ਲੱਗ ਜਾਵੇ। ਮੈਡੀਕਲ ਕਾਮੇ ਆਪਣੀ ਕਿਰਤ ਦੀ ਯੱਕਜਹਿਤੀ ਬਹਾਲ ਕਰ ਰਹੇ ਹਨ। ਇਹ ਨਾਵਲ ਮਨੁੱਖ ਦੀ ਹੋਣੀ ਨਾਲ ਜੁੜੇ ਅਨੇਕ ਬੁਨਿਆਦੀ ਸੁਆਲ ਖੜ੍ਹੇ ਕਰਦਾ ਹੈ। ਇਸ ਨਾਵਲ ਨੂੰ ਦੂਸਰੀ ਸੰਸਾਰ ਜੰਗ ਦੇ ਦੌਰਾਨ ਨਾਜੀਆਂ ਦੇ ਖਿਲਾਫ ਫਰਾਂਸੀਸੀ ਬਗ਼ਾਵਤ ਦਾ ਪ੍ਰਤੀਕਾਤਮਕ ਨਰੇਟਿਵ ਵੀ ਮੰਨਿਆ ਜਾਂਦਾ ਹੈ।