ਸਾਡੇ ਜੀਵਨ ਵਿੱਚ ਬਹੁਤ ਤਰ੍ਹਾਂ ਦੀ ਅਟਕਲਾਂ ਆਉਂਦੀਆਂ ਰਹਿੰਦੀਆਂ ਹਨ। ਕੁੱਝ ਲੋਕ ਇਹਨਾਂ ਅਟਕਲਾਂ ਅੱਗੇ ਘੁਟਨੇ ਟੇਕ ਦਿੰਦੇ ਹਨ। ਪਰ ਜੇਕਰ ਅਸੀਂ ਰੋਜ਼ਾਨਾ ਸਕਾਰਾਤਮਕ ਅਤੇ ਉਤਸ਼ਾਹ ਨਾਲ ਭਰਨ ਵਾਲੇ ਵਿਚਾਰਾਂ ਨਾਲ ਆਪਣੀ ਬੁੱਧੀ ਨੂੰ ਜਾਗ ਲਗਾਉਂਦੇ ਰਹੀਏ ਤਾਂ ਇਹਨਾਂ ਸਮੱਸਿਆਵਾਂ ਤੇ ਜਿੱਤ ਪ੍ਰਾਪਤ ਕਰ ਲੈਂਦੇ ਹਾਂ। ਸ. ਕੁਲਵਿੰਦਰ ਸਿੰਘ ਕਟਾਰੀਆ ਹੈੱਡਮਾਸਟਰ ਸਰਕਾਰੀ ਹਾਈ ਸਕੂਲ ਲਹਿਰਾਬੇਗਾ ਜੀ ਦੁਆਰਾ ਸ਼ੁਰੂ ਕੀਤੀ ਸਕਾਰਾਤਮਕ ਵਿਚਾਰਾਂ ਦੀ ਲੜੀ, ਪਿਛਲੇ ਲਗਭਗ 4 ਸਾਲਾਂ ਤੋਂ ਸਾਡੀ ਬੁੱਧੀ ਨੂੰ ਲਗਾਤਾਰ ਜਾਗ ਲਗਾ ਰਹੀ ਹੈ। ਇਹਨਾਂ ਦਾ ਜਨੂੰਨ ਵਾਕਿਆ ਹੀ ਕਾਬਿਲ ਏ ਤਾਰੀਫ਼ ਹੈ ਕਿ ਬਿਨਾਂ ਨਾਗਾ ਪਾਏ ਇਹ ਸਕਾਰਾਤਮਕ ਵਿਚਾਰਾਂ ਨੂੰ ਇਕੱਲੇ ਪੰਜਾਬ ਵਿੱਚ ਹੀ ਨਹੀਂ, ਆਸਟ੍ਰੇਲੀਆ, ਇੰਗਲੈਂਡ, ਕੈਨੇਡਾ ਆਦਿ ਦੇਸ਼ਾਂ ਵਿੱਚ ਪਹੁੰਚਦਾ ਕਰ ਰਹੇ ਹਨ। ਇਹਨਾ ਵਿਚਾਰਾਂ ਦੀ ਲੜੀ ਨੂੰ ਪੇਸ਼ ਕਰਦੀ ਇਹ ਪੁਸਤਕ ‘ਰਾਹੇ ਚਾਨਣ’ ਵਾਕਿਆ ਹੀ ਬਹੁਤਿਆਂ ਦੀ ਜ਼ਿੰਦਗੀ ਦਾ ਰਾਹ ਰੁਸ਼ਨਾਉਣ ਦਾ ਕੰਮ ਕਰੇਗੀ। ਇਸ ਲਈ ਇਹ ਵਧਾਈ ਦੇ ਪਾਤਰ ਹਨ। ਮੈਂ ਉਸ ਸਰਵ ਸ਼ਕਤੀਮਾਨ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਉਹ ਇਹਨਾਂ ਨੂੰ ਇਹ ਲੜੀ ਬਰਕਰਾਰ ਰੱਖਣ ਵਿੱਚ ਸ਼ਕਤੀ ਬਖਸ਼ਣ। ਇਹਨਾਂ ਵਿਚਾਰਾਂ ਦੀ ਲੜੀ ਦੀ ਅਗਲੀ ਪੁਸਤਕ ‘ਰਾਹੇ ਚਾਨਣ–2’ ਦਾ ਵੀ ਇੰਤਜ਼ਾਰ ਰਹੇਗਾ।
– ਗੁਰਪਾਲ ਸਿੰਘ (ਹੈੱਡਮਾਸਟਰ)
ਸਹਸ ਚੱਕ ਬਖਤੂ (ਬਠਿੰਡਾ)
‘ਅੱਜ ਦਾ ਵਿਚਾਰ’ ਦੀ ਲੜੀ, ਲੋਕਾਂ ਲਈ ਪ੍ਰੇਰਨਾ ਸ੍ਰੋਤ ਹੈ। ਵਿਚਾਰਾਂ ਵਿਚ ਡੂੰਘੀਆਂ ਗੱਲਾਂ ਜੀਵਨ ਵਿੱਚ ਅੱਗੇ ਵੱਧਣ ਵਿੱਚ ਮਦਦ ਕਰਦੀਆਂ ਹਨ। ਮੈਂ ਭਵਿੱਖ ਵਿੱਚ ਵੀ ਉਮੀਦ ਕਰਦੀ ਹਾਂ ਕਿ ‘ਅੱਜ ਦਾ ਵਿਚਾਰ’ ਦੀ ਲੜੀ ਐਵੇਂ ਹੀ ਚੱਲਦੀ ਰਹੇ।ਜੋ ਬੱਚਿਆਂ, ਅਧਿਆਪਕ ਵਰਗ ਤੇ ਆਮ ਲੋਕਾਂ ਲਈ ਲਾਹੇਵੰਦ ਹੋਵੇਗੀ। ਵਿਚਾਰਾਂ ਦੀ ਇਸ ਲੜੀ ਦਾ ਚਲਣਾ ਇੱਕ ਅਦਭੁੱਤ ਕਾਰਜ ਹੈ ਹਰ ਕੋਈ ਮਨੁੱਖ ਇਸ ਬਾਰੇ ਨੀ ਸੋਚ ਸਕਦਾ। ਮੈਂ ਇਸ ਉਪਰਾਲੇ ਬਾਰੇ ਸੋਚਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
– ਪੂਜਾ ਈ.ਟੀ.ਟੀ.
(ਅਮਰਕੋਟ ਤਰਨਤਾਰਨ)