ਪਰਦੀਪ ਦੀ ਨਵੀਂ ਕਾਵਿ-ਕਿਤਾਬ ਨੂੰ ਰਿਲੀਜ਼ ਕਰਦਿਆਂ ਅਮਰਜੀਤ ਗਰੇਵਾਲ ਨੇ ਕਿਹਾ ਕਿ ਕਿਤਾਬ ਵਿਚਲੀਆਂ ਕਵਿਤਾਵਾਂ ਬੀਤੀਆਂ ਦੋ ਸਦੀਆਂ ਦੀ ਗਿਆਨੀ ਹਨ੍ਹੇਰੀ 'ਚ ਸਾਡਾ ਜੋ ਕੁਝ ਦੱਬ ਗਿਆ ਸੀ, ਉਸਨੂੰ ਉਜਾਗਰ ਕਰਦੀਆਂ ਹਨ। ਇਸ ਵਿਚ ਪਰਦੀਪ ਉਹ ਛੋਟੇ-ਛੋਟੇ ਪਰ ਅਹਿਮ ਸੱਚ ਉਜਾਗਰ ਕਰਦਾ ਹੈ, ਜੋ ਸਾਡੇ ਪਿੰਡ, ਪਰਿਵਾਰ, ਸਭਿਆਚਾਰ ਦੀ ਮਾਸੂਮੀਅਤ ਤੇ ਵਿਵਹਾਰਕ ਟੇਕ ਸਨ। ਪਦਮ ਸ੍ਰੀ ਸੁਰਜੀਤ ਪਾਤਰ ਹੁਰਾਂ ਪਰਦੀਪ ਦੀ ਕਾਵਿ-ਭਾਸ਼ਾ ਦੀ ਵਡਿਆਈ ਕਰਦਿਆਂ ਕਿਤਾਬ ਨੂੰ ਜੀ ਆਇਆਂ ਆਖਿਆ। ਸਵਰਨਜੀਤ ਸਵੀ ਨੇ ਕਿਤਾਬ ਵਿਚਲੇ ਭਾਸ਼ਾ ਸੁਹਜ ਤੇ ਸਹਿਜ ਬਾਰੇ ਕਿਹਾ ਕਿ ਪਰਦੀਪ ਛੋਟੀਆਂ-ਛੋਟੀਆਂ ਘਟਨਾਵਾਂ, ਅਹਿਸਾਸਾਂ ਨੂੰ ਫੜ੍ਹਨ ਦੇ ਸਮਰੱਥ ਹੈ ਤੇ ਉੁਹ ਇਹ ਨੂੰ ਕਾਵਿ ਭਾਸ਼ਾ ਵਿਚ ਪਰੋਣ ਦੀ ਸਲਾਹੀਅਤ ਰੱਖਦਾ ਹੈ।
ਸੁਖਦੇਵ ਨਡਾਲੋਂ ਨੇ ਕਵਿਤਾ ਵਿਚ ਰਵਾਨਗੀ ਅਤੇ ਕਿਤਾਬ ਦੀ ਖ਼ੂਬਸੂਰਤ ਪੇਸ਼ਕਾਰੀ ਲਈ ਮੁਬਾਰਕ ਦਿੱਤੀ ਤੇ ਕਿਹਾ ਕਿ ਪਰਦੀਪ ਦੀ ਇਕੱਲਤਾ ਉਸ ਦੀ ਕਵਿਤਾ ਲਈ ਵਰਦਾਨ ਹੈ, ਉਸਨੇ ਇਕੱਲਤਾ ਨੂੰ ਸਾਧਿਆ ਹੈ ਤਾਂ ਹੀ ਇਹ ਕਵਿਤਾਵਾਂ ਸਿਰਜ ਸਕਿਆ ਹੈ।
- ਸਵਰਨਜੀਤ ਸਵੀ