ਇਸ ਪੁਸਤਕ ’ਚ ਆਏ ਕਮਾਲ ਦੇ ਬੰਦੇ ਸਾਨੂੰ ਉਪਹਾਰ ਵਾਙੂ ਮਿਲਦੇ ਹਨ। ਧਰਤੀ ਇਨਾਂ ਨੂੰ ਸੱਦਾ ਦਿੰਦੀ ਹੈ ਏਥੇ ਆਉਣ ਦਾ। ਜਿਉਣ ਨੂੰ ਜੀ ਕਰਨ ਲੱਗ ਜਾਂਦੈ। ਧਰਤੀ ਕਾਗਦ ਬਣ ਜਾਂਦੀ ਹੈ ਤੇ ਦੌਲੀ ਬਾਬਾ ਇੱਕੋ ਸ਼ਬਦ ਲਿਖਦਾ ਹੈ ‘ਆਹੋ’। ਆਹੋ ਮਹਾਂਭਾਰਤ ਤੋਂ ਵੱਡਾ। ਕਿਸੇ ਅਕਾਸ਼ੀ ਰੱਬ ਨੇ ਦੌਲੀ ਬਾਬੇ ਨੂੰ ਸਰਾਪ ਦੇ ਕੇ ਧਰਤੀ ’ਤੇ ਸਿੱਟ ਦਿੱਤਾ। ਬਾਬੇ ਨੇ ਕਿਹਾ ‘ਆਹੋ’ ਤੇ ਸਰਾਪੀ ਧਰਤੀ ’ਤੇ ਤੂਤ ਦੀ ਟਾਹਣੀ ਹਰੀ ਹੋ ਗਈ। ਮੈਂ ਪਰਦੀਪ ਦੀ ਪੁਸਤਕ ‘ਕਾਗਜ਼ ਦਾ ਰੱਬ’ ਨੂੰ ਆਹੋ ਆਖਦਾਂ। ਏਦੂੰ ਵੱਡਾ ਮੇਰੇ ਕੋਲ ਸ਼ਬਦ ਨਹੀਂ ਹੈ।
- ਨਵਤੇਜ ਭਾਰਤੀ