ਉਨ੍ਹਾਂ ਦਿਨਾਂ `ਚ ਮੈਂ ਕਿਸੇ ਟਾਪੂ `ਤੇ ਰਹਿੰਦਾ ਸਾਂ. ਕਦੇ-ਕਦੇ ਟਾਪੂ ਤੋਂ ਬਾਹਰ ਆਉਂਦਾ
ਤਾਂ ਸ਼ਹਿਰ ਜਾਂਦਾ. ਉਸ਼ੇਰ ਦਾ ਮਹੌਲ ਰਹੱਸਮਈ ਹੁੰਦਾ. ਉਸ ਟਾਪੂ `ਤੇ ਤ੍ਰਿਕੁਟੀ ਦੀਆਂ
ਰਚਨਾਵਾਂ ਦੇ ਫੁੱਲ ਖਿੜੇ. ਸਮੁੰਦਰ ਮੇਰੀ ਕਵਿਤਾ ਦਾ ਮੰਗਲਾਚਰਨ ਹੈ.
ਕਿਤਾਬ ਦਾ ਨਾਮ ਰੱਖਣ ਵੇਲੇ ਅਕਸਰ ਅਜੀਬ ਜਹੀ ਕਸ਼ਮਕਸ਼ ਚੱਲਦੀ ਹੈ. ਬੇਅੰਤ
ਲਫ਼ਜ਼ ਮੇਰੇ ਅੰਦਰ ਘੁਲ਼ਦੇ ਤੇ ਕੋਈ ਇੱਕ ਲਫ਼ਜ਼ ਕਵਿਤਾਵਾਂ ਦੀ ਮਿੱਟੀ `ਚ/`ਤੇ ਆਪਣਾ
ਪਰਚਮ ਗੱਡਦਾ/ਲਹਿਰਾਉਂਦਾ. ਅਜਿਹੇ ਯੁੱਧ `ਚੋਂ ਕਵਿਤਾ ਦੇ ਹੋਰ ਨਾਮ ਬਾਹਰ ਆਉਂਦੇ.
ਤ੍ਰਿਕੁਟੀ ਦੇ ਪਹਿਲੇ ਸੰਸਕਰਨ `ਚ ਮੁਖਬੰਦ ਨਹੀਂ ਲਿਖਿਆ ਗਿਆ. ਇਸ ਕਿਤਾਬ ਨੂੰ
ਛਪਵਾਉਣ ਵੇਲੇ, ਇਸਦੀ ਮਸ਼ੀਨੀ ਕਾਪੀ ਗੁੰਮ ਗਈ ਤੇ ਅੰਤ ਇਸਨੂੰ ਯਾਦ ਕਰਕੇ ਫਿਰ ਤੋਂ
ਲਿਖਿਆ ਗਿਆ. ਤ੍ਰਿਕੁਟੀ ਬਹੁਤ ਵਾਰ ਲਿਖੀ ਤੇ ਹਰ ਵਾਰ ਸਮੁੰਦਰ ਭੇਂਟ ਹੁੰਦੀ ਰਹੀ. ਆਖ਼ਰ
ਜੋ ਛਪਿਆ ਉਹ ਅਸਲ ਤ੍ਰਿਕੁਟੀ ਤੋਂ ਟੁੱਟਾ ਹੋਇਆ ਤੇ ਉਸਦੀ ਧੁੰਦਲੀ ਨਕਲ ਮਾਤਰ ਹੈ. ਇਸ ਦੀਆਂ ਅਸਲ ਕਵਿਤਾਵਾਂ ਸਿਰਫ਼ ਸਮੁੰਦਰ ਕੋਲ ਹਨ.
ਸਾਂਖ ਫਲਸਫੇ ਮੁਤਾਬਕ ਜਦੋਂ ਬ੍ਰਹਮੰਡ `ਚ ਮਹਾਂ ਧਮਾਕਾ ਹੋਇਆ ਤਾਂ ਚੇਤਨਾ ਦਾ
ਪਦਾਰਥ `ਚ ਪ੍ਰਵੇਸ਼ ਹੋਇਆ. ਇਸਨੂੰ ਪ੍ਰਕਿਰਤੀ ਤੇ ਪੁਰਸ਼ ਨਾਮ ਦਿੱਤੇ ਗਏ. ਮਗਰੋਂ ਪਦਾਰਥ
ਦੇ ਤਿੰਨ ਗੁਣ ਸਾਹਮਣੇ ਆਏ, ਰਜੋ ਤਮੋ ਸਤੋ. ਵੇਦਾਂ ਵਿੱਚ ਇਨ੍ਹਾਂ ਦਾ ਵਰਨਣ ਰਜਮ, ਤਮਸ
ਅਤੇ ਸਤਵ ਨਾਵਾਂ ਹੇਠ ਦਰਜ ਹੈ, ਇਹ ਤਿੰਨ ਗੁਣ ਅੱਗੇ ਹੋਰ ਸ਼੍ਰੇਣੀਆਂ `ਚ ਵੰਡੇ ਜਾਂਦੇ ਨੇ. ਇਹ
ਉਤਪਤੀ, ਵਿਕਾਸ ਅਤੇ ਵਿਨਾਸ਼ ਦੇ ਸੂਚਕ ਨੇ. ਕੋਸ਼ ਵਿੱਚ ਤ੍ਰਿਕੁਟੀ ਨੂੰ ਬ੍ਰਹਮਾ, ਵਿਸ਼ਨੂੰ ਅਤੇ
ਮਹੇਸ਼ ਦੱਸਿਆ ਗਿਆ.
ਪਹਿਲੇ ਐਡੀਸ਼ਨ ’ਚ ਛਪਾਈ ਦੀਆਂ ਅਣਗਿਣਤ ਗ਼ਲਤੀਆਂ ਸਨ, ਮੈਂ ਉਨ੍ਹਾਂ ਨੂੰ ਸੋਧ
ਕੇ ਦੁਬਾਰਾ ਹਿੱਲ-ਜੁੱਲ ਕੀਤੀ ਹੈ, ਕੁਝ ਨਵੀਆਂ ਕਵਿਤਾਵਾਂ ਕਿਤਾਬ ਵਿੱਚ ਸ਼ਾਮਿਲ ਕੀਤੀਆਂ
ਗਈਆਂ ਨੇ, ਸ਼ਾਇਦ ਇਹ ਕਵਿਤਾਵਾਂ, ਉਸ ਗੁੰਮ ਚੁੱਕੀ ਅਸਲ ਕਿਤਾਬ ਦਾ ਹਿੱਸਾ ਹੋਣ.
ਅੰਤ ਮੈਂ ਚਾਹੁੰਦਾ ਹਾਂ ਕਿ ਲੰਮੇ ਸਫ਼ਰ ਦੇ ਪਾਠਕ ਤ੍ਰਿਕੁਟੀ ਦੀਆਂ ਕਵਿਤਾਵਾਂ ਦੇ
ਨਾਲ-ਨਾਲ ਤੁਰਨ, ਕੀ ਪਤਾ ਕਿਸੇ ਪਾਠਕ ਰਾਹੀਂ ਹੀ ਇਸਦੇ ਅਸਲੀ ੳਕਘਵ ਦਾ ਭੇਦ ਖੁੱਲ੍ਹ
ਜਾਵੇ. ਤੁਹਾਡੇ ਚਾਨਣ ਭਰੇ ਹੱਥਾਂ ਨੂੰ ਪੁਸਤਕ ਭੇਂਟ ਕਰਦਾ ਹੋਇਆ.
ਪਰਦੀਪ
(ਦੁਬਈ/ 2 ਜੂਨ 2019)