ਖ਼ਾਲਸਾ ਰਾਜ ਦੇ ਬੰਨੇ ਨੂੰ ਲੱਦਾਖ਼, ਤਿੱਬਤ ਅਤੇ ਚੀਨ ਤੱਕ ਪਹੁੰਚਾਵਣ ਦੇ ਸਮਾਚਾਰ, ਜਿਵੇਂ ਖ਼ਾਲਸਾ ਫ਼ੌਜ ਨੇ ਆਪਣੀ ਬੀਰਤਾ ਨਾਲ ਫ਼ਤਹ ਕਰ ਕੇ ਖ਼ਾਲਸਾ ਰਾਜ ਵਿਚ ਮਿਲਾਇਆ, ਇਹ ਪਹਿਲੀ ਵਾਰ ਅਸਲ ਰੂਪ ਵਿਚ ਜਨਤਾ ਦੇ ਸਾਹਮਣੇ ਆਏ ਹਨ।
ਮਹਾਰਾਜਾ ਸ਼ੇਰ ਸਿੰਘ ਦੀ ਨਿਰਭੈਤਾ ਦੇ ਕਾਰਨਾਮੇ, ਉਸ ਦੀ ਰਾਜਸੀ ਸੂਝਬੂਝ ਦੀਆਂ ਉੱਚੀਆਂ ਵੀਚਾਰਾਂ ਅਤੇ ਉਸ ਦੀਆਂ ਭਿਆਨਕ ਭੁੱਲਾਂ ਉੱਤੇ ਸਣੇ ਵੇਰਵੇ ਚਾਨਣਾ ਪਾਇਆ ਗਿਆ ਹੈ। ਇਸ ਦੇ ਨਾਲ ਉਸ ਸਮੇਂ ਦੇ ਇਤਿਹਾਸ ਬਾਰੇ ਕਈ ਅਜਿਹੀਆਂ ਨਵੀਆਂ ਗੱਲਾਂ ਵੀ ਉਜਾਗਰ ਕੀਤੀਆਂ ਗਈਆਂ ਹਨ ਜਿਨ੍ਹਾਂ ਤੋਂ ਸਿੱਖ ਸੰਸਾਰ ਇਸ ਤੋਂ ਪਹਿਲਾਂ ਜਾਣੂ ਨਹੀਂ ਸੀ।